ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਫਰੀਦਕੋਟ ਦੇ ਬਦਨਾਮ ਨਸ਼ਾ ਤਸਕਰ ਸੰਜੀਵ ਕੁਮਾਰ ਉਰਫ ਟੀਟੂ ਨੂੰ 253 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਗਿਆ। ਦੱਸ ਦੇਈਏ ਕਿ ਨਸ਼ਾ ਤਸਕਰ ਤੋਂ ਇੱਕ ਕੰਪਿਊਟਰ ਕੰਡਾ ਵੀ ਬ੍ਰਾਮਦ ਕੀਤਾ ਗਿਆ ਹੈ ਜਿਸ ਨਾਲ ਉਹ ਨਸ਼ਾ ਤੋਲ ਕੇ ਵੇਚਦਾ ਸੀ।
ਇਸ ਨਸ਼ਾ ਤਸਕਰ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਇਸ ਵੱਲੋਂ ਫਰੀਦਕੋਟ ਦੇ ਇੱਕ ਮੁਹੱਲੇ ‘ਚ ਜਿਸ ਮਕਾਨ ‘ਚ ਰਹਿ ਰਿਹਾ ਸੀ ਉਸਦੇ ਨਾਲ ਨਾਲ ਚਾਰ ਹੋਰ ਮਕਾਨ ਖਰੀਦੇ ਗਏ ਸਨ ਜਿਨਾਂ ‘ਚ ਇਸ ਨਸ਼ਾ ਤਸਕਰ ਵੱਲੋ ਨਸ਼ੇੜੀਆਂ ਨੂੰ ਨਸ਼ਾ ਵੇਚਿਆ ਹੀ ਨਹੀਂ ਜਾਂਦਾ ਸੀ ਸਗੋਂ ਇਹਨਾਂ ਖਰੀਦੇ ਮਕਾਨਾਂ ਚ ਨਸ਼ੇੜੀਆਂ ਨੂੰ ਬਿਠਾ ਕੇ ਨਸ਼ਾ ਕਰਵਾਉਂਦਾ ਸੀ।
ਮੌਕੇ ਤੇ ਪ੍ਰਾਪਤ ਹੋਈਆਂ ਦੀਆਂ ਤਸਵੀਰਾਂ ਇਸਦੇ ਹਾਲਾਤ ਵੀ ਬਿਆਨ ਕਰ ਰਹੀਆਂ ਸਨ। ਜਾਣਕਾਰੀ ਅਨੁਸਾਰ ਹੁਣ ਫਰੀਦਕੋਟ ਪੁਲਿਸ ਵੱਲੋਂ ਇਸ ਨਸ਼ਾ ਤਸਕਰ ਦੀ ਜਾਇਦਾਦ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਇਹ ਜਾਇਦਾਦ ਨਸ਼ਿਆਂ ਦੀ ਕਮਾਈ ਨਾਲ ਬਣਾਈ ਹੋਈ ਤਾਂ ਇਸ ਨੂੰ ਵੀ ਕਨੂੰਨ ਮੁਤਾਬਿਕ ਸੀਜ਼ ਕੀਤਾ ਜਾਵੇਗਾ।
ਇਸ ਸਬੰਧੀ DSP ਤਰਲੋਚਨ ਸਿੰਘ ਨੇ ਕਿਹਾ ਕਿ ਇਸ ਨਸ਼ਾ ਤਸਕਰ ਖਿਲਾਫ ਪਹਿਲਾ ਵੀ NDPS ਐਂਕਟ ਤਹਿਤ ਮਾਮਲਾ ਦਰਜ ਸੀ ਪਰ ਹਲੇ ਤੱਕ ਇਹ ਪੁਲਿਸ ਦੇ ਕਾਬੂ ਨਹੀਂ ਆ ਸਕਿਆ ਸੀ ਜਿਸ ਸਬੰਧੀ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਤੋਂ ਇਲਾਵਾ ਪੁਲਿਸ ਵੱਲੋਂ ਤਿੰਨ ਹੋਰ ਮੁਲਜ਼ਮ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋ 10 ਗ੍ਰਾਮ ਹੈਰੋਇਨ ਅਤੇ 12 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ ਹੈ।