ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਦੇ ਗਵਰਨਰ ਦੀ ਜਿੰਮੇਵਾਰੀ ਸੌਂਪੀ ਗਈ ਹੈ।ਬਨਵਾਰੀ ਲਾਲ ਪੁਰੋਹਿਤ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਪੰਜਾਬ ਦੇ ਰਾਜਪਾਲ ਦੇ ਪਦ ‘ਤੇ ਸ਼ੁੱਕਰਵਾਰ ਨੂੰ ਨਿਯੁਕਤ ਕੀਤਾ ਗਿਆ ਹੈ।
ਇਸਦੇ ਨਾਲ ਹੀ ਬਨਵਾਰੀ ਲਾਲ ਨੂੰ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਨਿਯੁਕਤ ਕੀਤਾ ਗਿਆ ਹੈ।ਪੁਰੋਹਿਤ ਪੰਜਾਬ ਦੇ ਸਥਾਈ ਵਿਵਸਥਾ ਹੋਣ ਤਕ ਰਾਜਪਾਲ ਦਾ ਕੰਮਕਾਜ ਦੇਖਣਗੇ।ਦੱਸਣਯੋਗ ਹੈ ਕਿ ਅਜੇ ਤੱਕ ਪੰਜਾਬ ‘ਚ ਵੀਪੀ ਸਿੰਘ ਬਦਨੌਰ ਰਾਜਪਾਲ ਹੈ।ਉਨ੍ਹਾਂ ਦਾ ਕਾਰਜਕਾਲ ਕੁਝ ਦਿਨ ਪਹਿਲਾਂ ਖਤਮ ਹੋ ਗਿਆ ਸੀ।