ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸੀਐੱਮ ਭਗਵੰਤ ਮਾਨ ਨਾਲ ਮੀਟਿੰਗ ਨੂੰ ਲੈ ਕੇ ਕਾਂਗਰਸ ‘ਚ ਘਮਾਸਾਨ ਮੱਚ ਗਿਆ ਹੈ।ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿਲੋਂ ਨੇ ਸਿੱਧੂ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ।ਢਿੱਲੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੀ ਸਿੱਧੂ ਅਤੇ ਮਾਨ ਦੀ ਮੀਟਿੰਗ ਨਹੀਂ ਭੁੱਲਣੀ ਚਾਹੀਦੀ।ਉਨ੍ਹਾਂ ਨੇ ਸਿੱਧੂ ਦੇ ‘ਠੋਕੋ ਤਾਲੀ’ ਦੇ ਅੰਦਾਜ਼ ‘ਚ ‘ਠੋਕੀ ਚੱਲ ਪਾਰਟੀ’ ਕਹਿ ਕੇ ਨਿਸ਼ਾਨਾ ਸਾਧਿਆ।ਸਿੱਧੂ ਅਤੇ ਮਾਨ ਦੀ ਅੱਜ ਸ਼ਾਮ ਨੂੰ ਹੀ ਚੰਡੀਗੜ੍ਹ ‘ਚ ਮੀਟਿੰਗ ਹੋਣੀ ਹੈ।
Who invited whom?
Standard reply
"it does not matter as long as we are talking about punjab and its revival"
But reality is
"We need each other politically and 75:25 can function in this govt as well"
Also not to forget the meeting you both did before elections.
Thoki chal party! https://t.co/8mrJYE6SSL— Brinder (@brinderdhillon) May 8, 2022
ਬਰਿੰਦਰ ਢਿੱਲੋਂ ਨੇ ਪੁੱਛਿਆ ਕਿ ਕਿਸਨੇ ਕਿਸਨੂੰ ਸੱਦਾ ਦਿੱਤਾ।ਇਸਦਾ ਇੱਕ ਸਟੈਂਡਰਡ ਰਿਪਲਾਈ ਹੈ-ਅਸੀਂ ਪੰਜਾਬ ਦੇ ਬਾਰੇ ‘ਚ ਗੱਲ ਕਰ ਰਹੇ ਹਾਂ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ।ਪਰ ਸੱਚਾਈ ਇਹ ਹੈ ਕਿ ਸਾਨੂੰ ਸਿਆਸੀ ਤੌਰ ‘ਤੇ ਇੱਕ-ਦੂਜੇ ਦੀ ਲੋੜ ਹੈ।75:25 ਇਸ ਸਰਕਾਰ ‘ਚ ਵੀ ਕੰਮ ਕਰਦਾ ਹੈ।ਉਸ ਮੁਲਾਕਾਤ ਨੂੰ ਵੀ ਨਾ ਭੁੱਲੋ, ਜੋ ਤੁਸੀਂ ਦੋਵਾਂ ਦੇ ਵਿਚਾਲੇ ਚੋਣਾਂ ਤੋਂ ਪਹਿਲਾਂ ਹੋਈ ਸੀ।
ਬਰਿੰਦਰ ਢਿੱਲੋਂ ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਵੀ ਸਿੱਧੂ ਨਾਲ ਭਿੜ ਚੁੱਕੇ ਹਨ।ਕਾਂਗਰਸ ਦੇ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਸਿੱਧੂ ਨੇ ਕਾਂਗਰਸ ‘ਚ ਕੁਝ ਬੇਈਮਾਨ ਨੇਤਾਵਾਂ ਦੇ ਹੋਣ ਦੀ ਗੱਲ ਕਹੀ।ਇਸ ‘ਤੇ ਢਿੱਲੋਂ ਨੇ ਸਿੱਧੂ ਨੂੰ ਉਨ੍ਹਾਂ ਦਾ ਨਾਮ ਦੱਸਣ ਨੂੰ ਕਿਹਾ।