ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਉਹ ਮਜੀਠਾ ਸੀਟ ਛੱਡ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਇੱਕ ਸੀਟ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਮੈਂ ਸਵੀਕਾਰ ਕਰ ਲਿਆ ਹੈ।
ਦੱਸ ਦੇਈਏ ਕਿ ਜਦੋਂ ਬਿਕਰਮ ਮਜੀਠੀਆ ਮਜੀਠਾ ਸੀਟ ਛੱਡਣ ਦਾ ਐਲਾਨ ਕਰ ਰਹੇ ਸਨ ਤਾਂ ਉਹ ਭਾਵੁਕ ਵੀ ਹੋਏ।ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਆਪਣਿਆਂ ਨੂੰ ਕਦੇ ਛੱਡਿਆ ਨਹੀਂ ਜਾ ਸਕਦਾ।ਉਨ੍ਹਾਂ ਨੇ ਕਿਹਾ ਕਿ ਮੈਂ ਅਜਿਹਾ ਲੋਕਾਂ ਦੇ ਸਨਮਾਨ ਲਈ ਕਰ ਰਿਹਾ ਹਾਂ।
ਮੇਰੀ ਪਤਨੀ ਹੁਣ ਮੇਰੇ ਹਲਕੇ ਦੀ ਸੇਵਾ ਕਰੇਗੀ।ਦੱਸਣਯੋਗ ਹੈ ਕਿ ਮਜੀਠੀਆ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ।ਉਨ੍ਹਾਂ ਦੀ ਥਾਂ ‘ਤੇ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੂੰ ਮਜੀਠੀਆ ਤੋਂ ਉਮੀਦਵਾਰ ਬਣਾਇਆ ਹੈ।








