ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਜਲੰਧਰ ਦੇ ਇੱਕ ਵਪਾਰੀ ਅਤੇ ਪ੍ਰਾਪਰਟੀ ਡੀਲਰ ਨੂੰ ਕੁਰਾਲੀ ਲੰਘਰੇ ਹੋਏ ਫੋਨ ‘ਤੇ ਧਮਕੀ ਦਿੱਤੀ ਹੈ।
ਦੱਸ ਦੇਈਏ ਕਿ ਕੁਰਾਲੀ ਸਦਰ ਪੁਲਿਸ ਨੇ ਥਾਣੇ ‘ਚ ਮਾਮਲੇ ਦਰਜ ਕੀਤਾ ਤੇ ਸੁਰੱਖਿਅਤ ਵਿਅਕਤੀ ਨੂੰ ਜਲੰਧਰ ਪਹੁੰਚਾਇਆ।ਜ਼ਿਕਰਯੋਗ ਹੈ ਕਿ ਕੁਰਾਲੀ ਸਦਰ ਪੁਲਿਸ ਥਾਣੇ ‘ਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਜਲੰਧਰ ਦੇ ਨਿਵਾਸੀ ਸਿਮਰਨਜੀਤ ਸਿੰਘ ਨੇ ਕੁਰਾਲੀ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਜਦੋਂ ਬੜੌਦੀ ਟੋਲ ਪਲਾਜ਼ਾ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੂੰ ਇੱਕ ਵਿਦੇਸ਼ ਤੋਂ ਫੋਨ ਆਇਆ ਤੇ ਉਸ ‘ਚ ਵਿੱਚੋਂ ਹੋ ਵਿਅਕਤੀ ਬੋਲ ਰਿਹਾ ਸੀ ਉਸਨੇ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਬੋਲ ਰਿਹਾ ਹੈ ਅਤੇ ਜੋ ਵੀ ਉਸਨੇ ਪ੍ਰੋਪਰਟੀ ਦਾ ਬਿਆਨਾ ਕੀਤਾ ਹੈ ਉਸ ਨੂੰ ਜਲਦ ਤੋਂ ਜਲਦ ਵਾਪਸ ਕਰਦੇ ਕਰੀਬ ਢਾਈ ਮਿੰਟ ਤੱਕ ਇਨ੍ਹਾਂ ਦੀ ਆਪਸ ‘ਚ ਗੱਲਬਾਤ ਹੁੰਦੀ ਰਹੀ ।
ਪੁਲਿਸ ਨੇ ਭਾਰੀ ਸੁਰੱਖਿਆ ‘ਚ ਸਿਮਰਜੀਤ ਸਿੰਘ ਨੂੰ ਜਲੰਧਰ ਉਨਾਂ੍ਹ ਦੇ ਘਰ ਪਹੁੰਚਾਇਆ ਤੇ ਕੁਰਾਲੀ ਸਦਰ ਥਾਣੇ ‘ਚ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।