ਬਿਹਾਰ ਦੇ ਸਮਸਤੀਪੁਰ ਦੇ ਕਲਿਆਣਪੁਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ, ਹੜ੍ਹ ਕਾਰਨ ਰਸਤਾ ਨਾ ਹੋਣ ਕਾਰਨ, ਬਾਰਾਤ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਲੜਕੀ ਦੇ ਘਰ ਪਹੁੰਚੀ। ਵਿਆਹ ਦੀ ਰਸਮ ਵੀ ਹੜ੍ਹ ਦੇ ਪਾਣੀ ਵਿੱਚ ਪੂਰੀ ਕੀਤੀ ਗਈ ਅਤੇ ਲਾੜੀ ਦੀ ਡੋਲੀ ਕਿਸ਼ਤੀ ਰਾਹੀਂ ਹੀ ਤੋਰੀ ਗਈ |.ਬਾਗਮਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਪੂਰਾ ਪਿੰਡ ਹੜ੍ਹ ਵਿੱਚ ਡੁੱਬ ਗਿਆ। ਅਜਿਹੀ ਸਥਿਤੀ ਨੂੰ ਵੇਖਦਿਆਂ, ਪਿੰਡ ਵਾਲਿਆਂ ਨੇ ਬਾਰਾਤ ਲਈ ਕਿਸ਼ਤੀਆਂ ਦਾ ਪ੍ਰਬੰਧ ਕੀਤਾ, ਜਿਸ ‘ਤੇ ਲਾੜਾ ਆਪਣੀ ਲਾੜੀ ਕੋਲ ਪਹੁੰਚਿਆ |