SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਵੱਲੋਂ ਅੱਜ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ | ਇਸ ਦੌਰਾਨ ਬੀਬੀ ਜਗੀਰ ਕੌਰ ਦੇ ਵੱਲੋਂ 4 ਜੁਲਾਈ 1955 ਨੂੰ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਦੀ ਗੱਲ ਕੀਤੀ ਗਈ | ਉਨ੍ਹਾਂ ਕਿਹਾ ਕਿ ਇਹ ਹਮਲਾ ਕਾਂਗਰਸ ਦਾ ਸਿੱਖਾ ਨੂੰ ਆਜ਼ਾਦੀ ਲਈ ਪਾਇਆ ਗਿਆ 80 ਫੀਸਦੀ ਕੁਰਬਾਨੀ ਦਾ ਇਨਾਮ ਸੀ |
ਉਨ੍ਹਾਂ ਨੇ ਕਿਹਾ ਕਿ ਸਿੱਖਾ ਨੂੰ ‘ਜਰਾਇਮ ਪੇਸ਼ਾ ਕੌਮ’ ਦਾ ਨਾਂਅ ਵੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਦਿੱਤਾ ਗਿਆ ਸੀ | ਬੀਬੀ ਜਗੀਰ ਕੌਰ ਨੇ ਇਸ ਸਾਕੇ ਨਾਲ ਸਬੰਧਿਤ ਇਤਿਹਾਸ ਨੂੰ ਛੁਪਾਉਣ ਦਾ ਵੀ ਐਲਾਨ ਕੀਤਾ ਹੈ |