ਪੰਜਾਬ ਕੈਬਨਿਟ ਦੀ ਬੁੱਧਵਾਰ ਨੂੰ ਹੋਣ ਜਾ ਰਹੀ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਲਈ ਰੱਖੇ ਗਏ ਬਿਜਲੀ ਪੋਰਟਫੋਲੀਓ ਨੂੰ ਭਰਨ ਦੇ ਫੈਸਲੇ ਉੱਤੇ ਮੋਹਰ ਲਾ ਸਕਦੇ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਬੇਅਦਬੀ ਮਾਮਲਿਆਂ ਲਈ ਬਿਆਨਬਾਜ਼ੀ ਕਰਕੇ ਅਮਰਿੰਦਰ ਸਿੰਘ ਇੱਕ ਮਜ਼ਬੂਤ ਜਵਾਬ ਦੇਣ ਦੀ ਤਿਆਰੀ ਕਰ ਰਹੇ ਹਨ। ਇਹ ਫ਼ੈਸਲਾ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਤੋਂ ਬਾਅਦ ਲਿਆ ਜਾ ਸਕਦਾ ਹੈ।