ਤਾਮਿਲਨਾਡੂ ਦੇ ਕੁਨੂਰ ‘ਚ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ ਬ੍ਰਿਗੇਡੀਅਰ ਐਲਐਸ ਲਿੱਦੜ ਨੂੰ ਸ਼ੁੱਕਰਵਾਰ ਨੂੰ ਦੇਸ਼ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।ਰੱਖਿਆ ਮੰਤਰੀ ਰਾਜਨਾਥ ਸਿੰਘ, ਐਨਐਸਏ ਅਜੀਤ ਡੋਭਾਲ ਅਤੇ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਬ੍ਰਿਗੇਡੀਅਰ ਲਿੱਦੜ ਨੂੰ ਸਰਧਾਂਜਲੀ ਦਿੱਤੀ।
ਬ੍ਰਿਗੇਡੀਅਰ ਲਿੱਦੜ ਨੂੰ ਉਨਾਂ੍ਹ ਦੀ ਪਤਨੀ ਅਤੇ ਬੇਟੀ ਨੇ ਵੀ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ।ਪਿਤਾ ਨੂੰ ਅੰਤਿਮ ਵਿਦਾਈ ਦੇ ਕੇ ਬੇਟੀ ਆਸ਼ਨਾ ਨੇ ਕਿਹਾ ਕਿ, ਮੇਰੇ ਪਿਤਾ ਮੇਰੇ ਨਾਲ 17 ਸਾਲ ਤੱਕ ਸੀ।ਅਸੀਂ ਚੰਗੀਆਂ ਯਾਦਾਂ ਨਾਲ ਅੱਗੇ ਵਧਾਗੇ।
ਇਹ ਇੱਕ ਰਾਸ਼ਟਰੀ ਸ਼ਕਤੀ ਹੈ।ਮੇਰੇ ਪਿਤਾ ਹੀਰੋ ਸਨ, ਮੇਰੇ ਸਭ ਤੋਂ ਚੰਗੇ ਦੋਸਤ ਸਨ।ਸ਼ਾਇਦ ਇਹ ਕਿਸਮਤ ‘ਚ ਸੀ ਅਤੇ ਅੱਗੇ ਸਾਡੇ ਰਾਹ ‘ਚ ਚੰਗੀਆਂ ਚੀਜਾਂ ਆਉਣ।ਉਹ ਸਭ ‘ਚ ਜੋਸ਼ ਭਰਦੇ ਸਨ।ਉਹ ਮੇਰੇ ਸਭ ਤੋਂ ਵੱਡੇ ਮੋਟੀਵੇਟਰ ਸਨ।ਦੂਜੇ ਪਾਸੇ ਬ੍ਰਿਗੇਡੀਅਰ ਦੀ ਪਤਨੀ ਗੀਤਿਕਾ ਨੇ ਆਪਣੇ ਪਤੀ ਅਤੇ ਭਾਰਤ ਮਾਂ ਦੇ ਵੀਰ ਸਪੂਤ ਨੂੰ ਯਾਦ ਕੀਤਾ।ਉਨਾਂ੍ਹ ਨੇ ਕਿਹਾ, ਸਾਨੂੰ ਉਨਾਂ੍ਹ ਨੂੰ ਖੁਸ਼ੀ-ਖੁਸ਼ੀ ਵਿਦਾ ਕਰਨਾ ਚਾਹੀਦਾ।ਮੈਂ ਇੱਕ ਸੈਨਿਕ ਦੀ ਪਤਨੀ ਹਾਂ।ਇਹ ਇੱਕ ਵੱਡਾ ਨੁਕਸਾਨ ਹੈ।