ਬੇਬੇ ਮਾਨ ਕੌਰ ਬੀਤੇ ਦਿਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ| ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਮੌਕੇ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਕਿਹਾ ਕਿ ਬੇਬੇ ਮਾਨ ਕੌਰ ਦੇ ਦਿਖਾਏ ਰਾਹ ’ਤੇ ਚੱਲ ਕੇ ਕਈ ਨੌਜਵਾਨ ਕੌਮਾਂਤਰੀ ਪੱਧਰ ’ਤੇ ਜਿੱਤ ਹਾਸਿਲ ਕਰ ਰਹੇ ਹਨ।
ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਮਾਸਟਰਜ਼ ਖੇਡਾਂ ਵਿੱਚ ਹਿੱਸਾ ਲੈ ਚੁੱਕੇ ਹਨ। ਸਾਲ- 2022 ’ਚ ਜਾਪਾਨ ’ਚ ਹੋਣ ਵਾਲੀ ਮਾਸਟਰਜ਼ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਦੀਆਂ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਉਹ ਜਾਪਾਨ ਵਿੱਚ ਹੋਣ ਵਾਲੀਆਂ ਮਾਸਟਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਬੀਬੀ ਮਾਨ ਕੌਰ ਦੀ ਦੇਖ-ਰੇਖ ਹੇਣ ਵਿਸ਼ਨੂੰ ਵੀਰ ਨਾਂ ਦੇ ਨੌਜਵਾਨ ਨੇ ਦੌੜਨਾ ਸ਼ੁਰੂ ਕੀਤਾ। ਉਸ ਨੇ ਕਈ ਮੈਡਲ ਜਿੱਤੇ ਹਨ।
ਕੌਮਾਂਤਰੀ ਖੇਡ ਪ੍ਰੋਮੋਟਰ ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸੂਬਾ ਸਰਕਾਰਾਂ ਆਖ਼ਰੀ ਸਮੇਂ ਵਿੱਚ ਵੀ ਬਣਦਾ ਮਾਣ ਸਤਿਕਾਰ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਬੀਬੀ ਮਾਨ ਕੌਰ ਦੀ ਅੰਤਿਮ ਵਿਦਾਇਗੀ ’ਤੇ ਮੰਤਰੀਆਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਤੋਂ ਖੇਡ ਐਸੋਸੀਏਸ਼ਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।