ਦੁਨੀਆ ਵਿਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈ। ਵਿਗਿਆਨੀ ਇਸ ਦੇ ਪ੍ਰਸਾਰ ਦੇ ਕਾਰਨ ਅਤੇ ਇਸਨੂੰ ਰੋਕਣ ਲਈ ਟੀਕਿਆਂ ਨੂੰ ਤਿਆਰ ਕਰਨ ਲਈ ਖੋਜ ਵਿਚ ਦਿਨ-ਰਾਤ ਲੱਗੇ ਹੋਏ ਹਨ। ਅਜਿਹੇ ਵਿਚ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਵਾਇਰਸ ਖੁਲ੍ਹੇ ਦੇ ਮੁਕਾਬਲੇ ਬੰਦ ਮਾਹੌਲ ਵਿਚ ਤੇਜ਼ੀ ਨਾਲ ਫੈਲਦਾ ਹੈ। ਬ੍ਰਿਮਿੰਘਮ ਅਤੇ ਮਹਿਲਾ ਹਸਪਤਾਲ ਦੇ ਇਨਫੈਕਸ਼ਨ ਰੋਗਾਂ ਦੇ ਮਾਹਿਰ ਡਾਕਟਰ ਪਾਲ ਸੇਕਸ ਨੇ ‘ਦਿ ਨਿਊ ਵਰਲਡ ਜਨਰਲ’ ਵਿਚ ਪ੍ਰਕਾਸ਼ਿਤ ਖੋਜ ਮੁਤਾਬਕ ਖੁਲ੍ਹੇ ਵਿਚ ਵਾਇਰਸ ਕਾਫੀ ਦੇਰ ਤੱਕ ਜਿਉਂਦਾ ਨਹੀਂ ਰਹਿੰਦਾ ਪਾਉਂਦਾ।
ਹਾਲ ਹੀ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਅਤੇ ਸਾਹ ਨਾਲ ਜੁੜੇ ਹੋਰ ਵਾਇਰਸ ਦੀ ਲਾਗ 10 ਫੀਸਦੀ ਤੋਂ ਘੱਟ ਖੁਲ੍ਹੀ ਥਾਂ ਹੋਇਆ ਜਦਿਕ ਬੰਦ ਥਾਂ ਵਿਚ ਬਾਹਰ ਦੇ ਮੁਕਾਬਲੇ ਲਾਗ ਦੇ ਮਾਮਲੇ 18 ਗੁਣਾ ਜ਼ਿਆਦਾ ਸਨ। ਉਥੇ ਬੰਦ ਏਰੀਏ ਵਿਚ ਹੋਣ ਵਾਲੇ ਸਮਾਜਿਕ ਪ੍ਰੋਗਰਾਮਾਂ ਵਿਚ ਵਾਇਰਸ ਸੁਪਰ-ਸਪ੍ਰੇਡਰ ਬਣ ਗਿਆ। ਇਥੇ ਲਾਗ ਦੀ ਇਨਫੈਕਸ਼ਨ 33 ਗੁਣਾ ਜ਼ਿਆਦਾ ਸੀ।
ਕੈਲੀਫੋਰਨੀਆ ਯੂਨੀਵਰਸਿਟੀ ਦੇ ਮਹਾਮਾਰੀ ਵਿਗਿਆਨ ਅਤੇ ਜੀਨ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਮੁਤਾਬਕ ਬਾਹਰ ਦੇ ਮਾਹੌਲ ਵਿਚ ਇਨਫੈਕਟਡ ਹੋਣਾ ਪੂਰੀ ਤਰ੍ਹਾਂ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਵਿਅਕਤੀ ਕਿੰਨੀ ਦੇਰ ਬਾਹਰ ਰਿਹਾ। ਬਾਹਰ ਰਹਿਣ ਦਾ ਸਮਾਂ ਜਿੰਨਾ ਵਧ ਹੋਵੇਗਾ, ਲਾਗ ਦੀ ਸੰਭਾਵਨਾ ਉਨੀ ਵਧ ਹੋਵੇਗੀ। ਇਸ ਲਈ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।