ਅੱਜ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਆਪਣੇ ਪਿੰਡ ਖੰਟ ਦੇ ਬੀਬੀ ਭਾਨੀ ਪੰਚਾਇਤੀ ਗਰਲਜ਼ ਕਾਲਜ ਵਿੱਚ ਆਣ ਪਹੁੰਚੇ।ਜਿੱਥੇ ਉਨ੍ਹਾਂ ਵੱਲੋਂ ਆਪਣੇ ਅਧਿਆਪਕਾਂ ਇਲਾਕੇ ਦੇ ਕਿਸਾਨਾ ਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਡੂੰਘੀਆਂ ਵਿਚਾਰਾਂ ਵੀ ਕੀਤੀਆਂ ਤੇ ਪੂਰਾ ਦਿਨ ਹੀ ਪਿੰਡ ਵਿਚ ਬਿਤਾਇਆ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ਮੈਂ ਪਿੰਡ ਖੰਟ ਦੇ ਹੀ ਸਕੂਲ ਵਿੱਚ ਮੁੱਢਲੀ ਸਿੱਖਿਆ ਹਾਸਲ ਕੀਤੀ ਹੈ ਤੇ ਮੈਂ ਆਪਣੇ ਅਧਿਆਪਕ ਦੀਆਂ ਝਿੜਕਾਂ ਕਾਰਨ ਹੀ ਅੱਜ ਇੰਨੇ ਵੱਡੇ ਪੱਧਰ ਤੇ ਹਾਂ ਤੇ ਹਮੇਸ਼ਾ ਆਪਣੇ ਅਧਿਆਪਕਾਂ ਦਾ ਸਨਮਾਨ ਕਰਦਾ ਤੇ ਅੱਜ ਵੀ ਝੁਕ ਕੇ ਪੈਰੀਂ ਹੱਥ ਲਾਉਂਦਾ ਹਾਂ|
ਇਸ ਤੋਂ ਬਿਨਾਂ ਉਨ੍ਹਾਂ ਅੱਜ ਤੋਂ ਦਸ ਸਾਲ ਪਹਿਲਾਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਾਲੇ ਕਾਰਪੋਰੇਟ ਅਦਾਰਿਆਂ ਬਾਰੇ ਗਾਏ ਗੀਤ ਦੇ ਜਵਾਬ ਵਿਚ ਆਖਿਆ ਕਿ ਅਗਰ ਤੁਸੀਂ ਕਿਤਾਬਾਂ ਪੜ੍ਹਦੇ ਹੋ ਤਾਂ ਤੁਹਾਡੇ ਵਿਚ ਅਜਿਹੀ ਐਡਵਾਂਸ ਜਾਣਕਾਰੀ ਆ ਹੀ ਜਾਂਦੀ ਹੈ ਕਿਤਾਬਾਂ ਬੰਦੇ ਨੂੰ ਪੰਜਾਹ ਸਾਲ ਅੱਗੇ ਕਰ ਦਿੰਦੀਆਂ ਹਨ|
ਯਾਦ ਰਹੇ ਕਿ ਬੱਬੂ ਮਾਨ ਵੱਲੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਹੁਤ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤਾ ਗਿਆ ਸੀ |ਇਸ ਦਾ ਜਵਾਬ ਵਿਚ ਉਨ੍ਹਾਂ ਕਿਹਾ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਸ਼ੁਰੂ ਤੋਂ ਹੀ ਮਜ਼ਬੂਤ ਰਿਹੈ ਅਸਲ ਵਿੱਚ ਕਿਸਾਨ ਵੀ ਇਕ ਮਜ਼ਦੂਰ ਹੀ ਹੈ |
ਇਸ ਤੋਂ ਬਿਨਾਂ ਉਨ੍ਹਾਂ ਪਿਛਲੇ ਦਿਨੀਂ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਰਾਹੀਂ ਰਾਜਪਾਲ ਨੂੰ ਰੋਸ ਪੱਤਰ ਦੇਣ ਜਾ ਰਹੇ ਕਿਸਾਨਾ ਕਿਸਾਨਾ ਸਮੇਤ ਗਾਇਕਾਂ ਤੇ ਕੀਤੇ ਵੱਖ ਵੱਖ ਮਾਮਲਿਆਂ ਸਬੰਧੀ ਆਖਿਆ ਕਿ ਅਸੀਂ ਇਨ੍ਹਾਂ ਪਰਚਿਆਂ ਤੋਂ ਨਹੀਂ ਡਰਦੇ ਪਰ ਜਦ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਰੋਸ ਮਾਰਚ ਕੱਢ ਰਹੇ ਹਾਂ ਤਾਂ ਪੁਲਿਸ ਨੂੰ ਡਾਂਗਾਂ ਵਰ੍ਹਾਉਣ ਦੀ ਕੀ ਜ਼ਰੂਰਤ ਹੈ|
ਇਸ ਅੰਦੋਲਨ ਨੇ ਇਕੱਲੇ ਖੇਤੀਬਾੜੀ ਕਾਨੂੰਨ ਹੀ ਰੱਦ ਨਹੀਂ ਕਰਵਾਉਣੇ ਦੇਸ਼ ਦੇ ਵਿਚ ਵੱਡੀ ਕ੍ਰਾਂਤੀ ਆਵੇਗੀ ਜਿਸ ਤੋਂ ਸਾਡੇ ਸਿਆਸਤਦਾਨ ਵੀ ਘਬਰਾਉਣ ਲੱਗ ਪਏ ਹਨ| ਉਨ੍ਹਾਂ ਪਿੰਡ ਵਾਸੀਆਂ ਨਾਲ ਇੱਕ ਆਮ ਗੱਲਬਾਤ ਕਰਦਿਆਂ ਕਿਹਾ ਇਹ ਹੋਰਨਾਂ ਪਿੰਡਾਂ ਵਾਂਗ ਸਾਡੇ ਪਿੰਡ ਵਿੱਚ ਵੀ ਧੜੇਬੰਦੀ ਹੈ ਤੇ ਮੈਂ ਹਮੇਸ਼ਾਂ ਤੋਂ ਦੂਰ ਹੀ ਰਹਿਣਾ ਚਾਹੁੰਦਾ |
ਇਸ ਮੌਕੇ ਤੇ ਬੱਬੂ ਮਾਨ ਦੇ ਉਨ੍ਹਾਂ ਦੇ ਸਕੂਲ ਅਧਿਆਪਕ ਸਵਰਨ ਸਿੰਘ ਸੰਧਾਰੀ ਮਾਜਰਾ ਨੇ ਆਖਿਆ ਕਿ ਬੱਬੂ ਮਾਨ ਸ਼ੁਰੂ ਤੋਂ ਹੀ ਇਕ ਵੱਖਰੀ ਸੋਚ ਦਾ ਵਿਦਿਆਰਥੀ ਸੀ ਇਹ ਹਮੇਸ਼ਾਂ ਹੀ ਰਿਜ਼ਰਵ ਰਹਿੰਦਾ ਸੀ|