ਭਗਵੰਤ ਮਾਨ ਦੇ ਵੱਲੋਂ ਟਵੀਟ ਕਰ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਹਨ ਉਨ੍ਹਾਂ ਟਵੀਟ ਕਰ ਲਿਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਬਿਜਲੀ ਕੰਪਨੀਆਂ ਦਾ ਪੈਸਾ ਦਿੱਲੀ ਸਥਿਤ 24 ਅਕਬਰ ਰੋਡ ਵਾਲੇ ਦਫਤਰ ਨੂੰ ਮਿਲਿਆ ਹੈ ਜਿੱਥੋਂ ਸਾਰੇ ਦੇਸ਼ ਦੀ ਕਾਂਗਰਸ ਚਲਦੀ ਹੈ | ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਬਿਜਲੀ ਸਮਝੌਤੇ ਰੱਦ ਨਾਂ ਕਰਨ ਦੇ ਹੁਕਮ ਵੀ ਤੁਹਾਨੂੰ ਓਥੋ ਹੀ ਮਿਲਦੇ ਹਨ |
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਬਿਜਲੀ ਕੰਪਨੀਆਂ ਦਾ ਪੈਸਾ ਦਿੱਲੀ ਸਥਿਤ 24 ਅਕਬਰ ਰੋਡ ਵਾਲੇ ਦਫਤਰ ਨੂੰ ਮਿਲਿਆ ਹੈ ਜਿੱਥੋਂ ਸਾਰੇ ਦੇਸ਼ ਦੀ ਕਾਂਗਰਸ ਚਲਦੀ ਹੈ…ਬਿਜਲੀ ਸਮਝੌਤੇ ਰੱਦ ਨਾਂ ਕਰਨ ਦੇ ਹੁਕਮ ਵੀ ਤੁਹਾਨੂੰ ਓਥੋ ਹੀ ਮਿਲਦੇ ਨੇ…
— Bhagwant Mann (@BhagwantMann) July 14, 2021
ਦੱਸਣਯੋਗ ਹੈ ਕਿ ਬੀਤੇ ਦਿਨਾ ਤੋਂ ਕੈਪਟਨ ਦੇ ਇੱਕ ਬਿਆਨ ਤੇ ਚਰਚਾ ਹੋ ਰਹੀ ਸੀ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਬਿਜਲੀ ਕੰਪਨੀਆਂ ਤੋਂ ਪੈਸਾ ਦਿੱਲੀ ਕਾਂਗਰਸ ਨੇ ਲਿਆ ਹੈ ਪੰਜਾਬ ਕਾਂਗਰਸ ਨੇ ਬਿਜਲੀ ਕੰਪਨੀਆਂ ਤੋਂ ਕੋਈ ਪੈਸਾ ਨਹੀਂ ਲਿਆ |ਜਿਸ ਤੇ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨੇ ਸਾਧੇ ਗਏ ਕਿ ਦਿੱਲੀ ਕਾਂਗਰਸ ਨੂੰ ਤੁਸੀ ਵੱਖਰੀ ਕਿਵੇਂ ਕਰ ਸਕਦੇ ਹੋ ਕਿਉਂਕਿ ਕਾਂਗਰਸ ਦਾ ਹਰ ਫੈਸਲਾ ਤਾਂ ਦਿੱਲੀ ਦਰਬਾਰ ਦੇ ਵਿੱਚੋਂ ਹੁੰਦਾ ਹੈ |