ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ,ਜਿਸ ਮੌਕੇ ਉਨ੍ਹਾਂ ਥਰਮਲ ਪਲਾਂਟ ਦੇ ਮੁੱਦੇ ਨੂੰ ਲੈ ਕੈਪਟਨ ਤੇ ਨਿਸ਼ਾਨੇ ਸਾਧੇ ਹਨ , ਕਿਹਾ ਕਾਂਗਰਸ ਨੇ ਲੋਕਾਂ ਨਾਲ 2017 ਦੇ ਵਿੱਚ ਬਾਦਲਾ ਦੇ ਐਗਰੀਮੈਂਟ ਨੂੰ ਰੱਦ ਕਰਵਾਉਣ ਦੀ ਗੱਲ ਕਹੀ ਪਰ ਉਸ ਤੋਂ ਬਾਅਦ ਉਹ ਖ਼ੁਦ ਹੀ ਇਨ੍ਹਾਂ ਸਮਝੌਤਿਆਂ ਨਾਲ ਚੱਲ ਰਹੇ ਹਨ |
ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਸੰਕਟ ਆਉਣ ਤੋਂ ਬਾਅਦ ‘ਆਪ’ ਵੱਲੋਂ ਦਿੱਤੇ ਧਰਨੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੁਣ ਜਾਗ ਚੁੱਕੇ ਹਨ ਜੋ ਹੁਣ ਇਨ੍ਹਾਂ ਸਮਝੌਤਿਆਂ ਨੂੰ ਰਿਵਿਊ ਕਰਨ ਦੀ ਗੱਲ ਕਰ ਰਹੇ ਹਨ |ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ 3 ਥਰਮਲ ਪਲਾਂਟ ਕਾਂਗਰਸ ਅਤੇ ਅਕਾਲੀਆ ਨੇ ਖ਼ਰੀਦੇ ਹੋਏ ਹਨ ਕਾਂਗਰਸ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਂਟਾ ਤੋਂ ਚੈੱਕ ਲੈ ਰਹੀ ਅਤੇ ਅਕਾਲੀ ਦਲ ਹਿੱਸਾ ਲੈ ਰਿਹਾ ਹੈ ,ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਕਹਿੰਦੇ ਹਨ ਕਿ ਸਾਡੇ ਇਨ੍ਹਾਂ ਸਮਝੌਤਿਆਂ ਕਰ ਕੇ ਹੱਥ ਬੰਨੇ ਹੋਏ ਹਨ ਪਰ ਉਨ੍ਹਾਂ ਦੇ ਹੱਥ ਰੰਗੇ ਹੋਏ ਹਨ |
ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਪ੍ਰਾਈਵੇਟ ਬਿਜਲੀ ਥਰਮਲ ਪਲਾਂਟਾਂ ਤੋਂ ਕਾਂਗਰਸ ਦੇ ਚੈੱਕ ਲੈਣ ਅਤੇ ਅਕਾਲੀ ਦਲ ਦੇ ਹਿੱਸਾ ਲੈਣ ਦੇ ਮੁੱਦੇ ਨੂੰ ਲੈ ਕੇੇ ਟਵੀਟ ਕਰਨ ਕਿਉਂਕਿ ਉਹ ਚੰਗੇ ਕੰਮ ਕਰਦੇ ਹਨ ਇਸ ਟਵੀਟ ਨਾਲ ਇੱਕ ਹੋਰ ਚੰਗਾ ਕੰਮ ਹੋ ਜਾਵੇਗਾ |ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਧਿਆਨ ਰੱਖਣ ਕਿ ਇਹ ਟਵੀਟ ਸਿੱਧਾ ਜਨ ਪਤ ਰਾਹੁਲ ਗਾਂਧੀ ਕੋਲ ਜਾਏਗਾ |
ਕੇਜਰੀਵਾਲ ਥਰਮਲ ਪਲਾਂਟ ਨੂੰ ਬੰਦ ਕਰਵਾਉਣ ਦੇ ਮੁੱਦੇ ਤੇ ਬੋਲਦਿਆਂ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀ ਦਲ ‘ਤੇ ਨਿਸ਼ਾਨੇ ਸਾਧੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਸਾਰੇ ਥਰਮਲ ਅਪਗ੍ਰੇਡ ਹੋਣੇ ਚਾਹੀਦੇ ਜਿਸ ਨੂੰ ਲੈ ਕੇ ਕੇਜਰੀਵਾਲ ਨੇ ਪਟੀਸ਼ਨ ਪਾਈ ਸੀ ਕਿ ਦਿੱਲੀ ਅਤੇ ਪੰਜਾਬ ਸਮੇਤ ਸਾਰੇ ਥਰਮਲ ਪਲਾਂਟ ਅਪਗ੍ਰੇਡ ਹੋਣ ਪਰ ਇਹ ਪਾਰਟੀਆਂ ਚਾਹੁੰਦੀਆਂ ਹਨ ਕਿ ਪੰਜਾਬ ਦੇ ਲੋਕ ਪੈਸਾ ਦੇਣ ਜਿੰਨਾ ਇਲਾਕਿਆਂ ‘ਚ ਥਰਮਲ ਪਲਾਂਟ ਹਨ ਉੱਥੇ ਪਾਣੀ ਦਾ ਬੁਰਾ ਹਾਲ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਸਾਲ 4800 ਲੋਕਾਂ ਪ੍ਰਦੂਸ਼ਨ ਕਾਰਨ ਮਰਦੇ ਹਨ ਇਸ ਲਈ ‘ਆਪ’ ਨੇ ਥਰਮਲ ਪਲਾਂਟ ਅਪਗ੍ਰੇਡ ਕਰਨ ਲਈ ਕਿਹਾ ਨਾ ਕਿ ਬੰਦ ਕਰਨ ਲਈ ਕਿਹਾ |
ਮਾਨ ਨੇ ਕਿਹਾ ਕਿ ਕੇਜਰੀਵਾਲ ਦੇ 300 ਯੂਨਿਟ ਐਲਾਨ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਇੱਕ ਦੂਜੇ ਤੇ ਨਿਸ਼ਾਨੇ ਸਾਂਧਣ ਤੋਂ ਬੰਦ ਹੋ ਗਏ ਹਨ ਤੇ ਕੇਜਰੀਵਾਲ ਤੇ ਨਿਸ਼ਾਨੇ ਸਾਧ ਰਹੇ ਹਨ |