ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਸਿਆਸੀ ਤਾਪਮਾਨ ਵਧ ਗਿਆ ਹੈ। ਸਾਰੀਆਂ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਕੰਮ ਕਰ ਰਹੀਆਂ ਹਨ।
ਇਸੇ ਕੜੀ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ਭਦੌੜ ਪਹੁੰਚੇ, ਜਿੱਥੇ ਇਕ ਵਾਰ ਫਿਰ ਉਨ੍ਹਾਂ ਦਾ ਵੱਖਰਾ ਅਤੇ ਸਾਦਾ ਅੰਦਾਜ਼ ਦੇਖਣ ਨੂੰ ਮਿਲਿਆ।
ਇੱਥੇ ਸੀਐਮ ਚੰਨੀ ਨੇ ਚੌਪਾਲ ਵਿੱਚ ਬੈਠ ਕੇ ਤਾਸ਼ ਖੇਡਿਆ ਅਤੇ ਸੀਨੀਅਰ ਲੋਕਾਂ ਨਾਲ ਚੋਣਾਂ ਬਾਰੇ ਚਰਚਾ ਕੀਤੀ।