ਜਲੰਧਰ ਦੇ ਨਕੋਦਰ ਵਿਖੇ ਪ੍ਰਸਿੱਧ ਡੇਰਾ ਬਾਬਾ ਮੁਰਾਜ ਸ਼ਾਹ ਵਿਖੇ ਭਲਕੇ ਤੋਂ ਮੇਲਾ ਸ਼ੁਰੂ ਹੋ ਜਾਵੇਗਾ | ਕੋਰੋਨਾ ਮਹਾਮਾਰੀ ਦੀ ਸਥਿਤੀ ਨੂੰ ਦੇਖਦੇ ਮੇਲਾ ਪ੍ਰਬੰਧਕ ਵੱਲੋਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ ਗਿਆ ਹੈ |
ਇਸ ਮੇਲੇ ਦੇ ਵਿੱਚ 2 ਦਿਨ ਪਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਤੋਂ ਇਲਾਵਾ ਵਿਦੇਸ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਿੱਸਾ ਲੈਂਦੇ ਹਨ | ਇਸ ਲਈ ਮੇਲਾ ਪ੍ਰਬੰਧਕਾਂ ਨੇ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਦੇ ਵਿੱਚ ਬੱਚੇ ਅਤੇ ਬਜ਼ੁਰਗ ਘਰ ਬੇਠ ਕੇ ਹੀ ਮੇਲਾ ਵੇਖਣ ਇਸ ਲਈ ਡੇਰਾ ਸਿੱਧਾ ਪ੍ਰਸ਼ਾਰਣ ਟੀ.ਵੀ ਦੇ ਦਿਖਾਇਆ ਜਾਵੇਗਾ |
ਇਸ ਤੋਂ ਇਲਾਵਾ ਮੇਲੇ ਦੇ ਵਿੱਚ ਆਉਣ ਤੋਂ ਪਹਿਲਾ ਸ਼ਰਧਾਲੂ ਕੁਝ ਖਾਸ ਚੀਜਾ ਦਾ ਧਿਆਨ ਰੱਖਣ | ਸ਼ਰਧਾਲੂਆਂ ਦੇ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜਾ ਵੈਕਸੀਨ ਲੱਗੇ ਹੋਣ ਦਾ ਸਰਟਾਫਿਕੇਟ ਹੋਣਾ ਲਾਜ਼ਮੀ ਹੈ | ਜੇਕਰ ਕਿਸੇ ਕੋਲ ਕੋਰੋਨਾ ਨੈਗੇਟਿਵ ਰਿਪੋਰਟ ਨਹੀਂ ਹੈ ਜਾਂ ਵੈਕਸੀਨ ਨਹੀਂ ਲੱਗੀਂ ਤਾ ਉਸ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ |ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਸ਼ਰਧਾਲੂਆਂ ਲਈ ਡੇਰਾ ਨਹੀਂ ਖੋਲ੍ਹਿਆ ਗਿਆ ਸੀ। ਲੋਕਾਂ ਨੇ ਆਨਲਾਈਨ ਮੇਲੇ ਦਾ ਅਨੰਦ ਮਾਣਿਆ। ਪ੍ਰਬੰਧਕਾਂ ਨੇ ਸ਼ਰਧਾਲੂਆਂ ਨੂੰ ਮੇਲੇ ਦੌਰਾਨ ਮਾਸਕ, ਸਮਾਜਿਕ ਦੂਰੀ ਅਤੇ ਸੈਨੀਟਾਈਜ਼ਰ ਰੱਖਣ ਦੀ ਅਪੀਲ ਵੀ ਕੀਤੀ ਹੈ।
ਪ੍ਰਬੰਧਕਾਂ ਅਨੁਸਾਰ ਝੰਡੇ ਦੀ ਰਸਮ 61 ਵੇਂਉਰਸ ਜੋੜ ਮੇਲੇ ਦੇ ਪਹਿਲੇ ਦਿਨ 19 ਅਗਸਤ ਨੂੰ ਦੁਪਹਿਰ 1 ਵਜੇ ਹੋਵੇਗੀ। ਇਸ ਤੋਂ ਬਾਅਦ ਰਾਤ 8 ਵਜੇ ਤੋਂ ਕੱਵਾਲੀਆਂ ਦਾ ਪ੍ਰੋਗਰਾਮ ਹੋਵੇਗਾ। ਕਰਾਮਾਤ ਅਲੀ ਅਤੇ ਪਾਰਟੀ ਮਾਲੇਰਕੋਟਲਾ ਦੇ ਨਾਲ ਪੰਜਾਬ ਦੇ ਮਸ਼ਹੂਰ ਕੱਵਾਲ ਇਸ ਵਿੱਚ ਹਿੱਸਾ ਲੈਣਗੇ। 20 ਅਗਸਤ ਨੂੰ ਡੇਰਾ ਬਾਬਾ ਮੁਰਾਦ ਸ਼ਾਹ ਜੀ ਟਰੱਸਟ ਦੇ ਚੇਅਰਮੈਨ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਸਵੇਰੇ 10 ਵਜੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।