ਅੱਜ ਸੁਰਿੰਦਰਪਾਲ ਗੁਰਦਾਸਪੁਰ ਭਾਰੀ ਮੀਂਹ ਤੇ ਤੇਜ਼ ਹਨ੍ਹੇਰੀ ਦੌਰਾਨ ਵੀ 121ਵੇਂ ਦਿਨ ਟਾਵਰ ਉਪਰ ਡਟਿਆ ਰਿਹਾ ਹੈ। ਭਾਰੀ ਮੀਂਹ ਤੇ ਤੇਜ਼ ਹਨੇਰੀ ਕਾਰਨ ਸੁਰਿੰਦਰਪਾਲ ਗੁਰਦਾਸਪੁਰ ਲਈ ਜੋ ਤਰਪਾਲ ਆਸਰਾ ਬਣੀ ਹੋਈ ਸੀ ,ਉਹ ਵੀ ਪਾਟ ਗਈ। ਸੁਰਿੰਦਰਪਾਲ ਕੋਲ ਜੋ ਕੱਪੜੇ ਤੇ ਬਿਸਤਰੇ ਸੀ ,ਉਹ ਵੀ ਮੀਂਹ ਵਿੱਚ ਪੂਰੀ ਤਰ੍ਹਾਂ ਗਿੱਲੇ ਹੋ ਗਏ ਤੇ ਜਿਸ ਕਰਕੇ ਸੁਰਿੰਦਰਪਾਲ ਗੁਰਦਾਸਪੁਰ ਨੂੰ ਮੀਂਹ ਵਿਚ ਖੜ੍ਹੇ ਹੋ ਕੇ ਕਾਫੀ ਸਮਾਂ ਲੰਘਾਉਣ ਲਈ ਮਜਬੂਰ ਹੋਣਾ ਪਿਆ ।
ਲਗਾਤਰ ਮੀਂਹ ਤੇ ਤੇਜ਼ ਹਨੇਰੀ ਵਿੱਚ ਸਮਾਂ ਗੁਜ਼ਾਰਨ ਕਾਰਨ ਸੁਰਿੰਦਰਪਾਲ ਨੂੰ ਬੁਖ਼ਾਰ ਚੜ ਗਿਆ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਏਨੀ ਬੇਸ਼ਰਮ ਬਣੀ ਹੋਈ ਹੈ ਕਿ ਉਸ ਨੂੰ ਚਾਰ ਮਹੀਨਿਆਂ ਤੋਂ ਟਾਵਰ ਤੇ ਬੈਠਾ ਸੁਰਿੰਦਰਪਾਲ ਗੁਰਦਾਸਪੁਰ ਵਿਖਾਈ ਨਹੀਂ ਦੇ ਰਿਹਾ। ਉੱਥੇ ਹੀ ਦੂਜੇ ਪਾਸੇ ਸੁਰਿੰਦਰਪਾਲ ਗੁਰਦਾਸਪੁਰ ਆਪਣੀ ਹੱਕੀ ਮੰਗਾਂ ਮੰਨਣ ਮਨਾਉਣ ਤੇ ਦ੍ਰਿੜ੍ਹ ਇਰਾਦੇ ਨੂੰ ਲੈ ਕੇ ਟਾਵਰ ਉਪਰ ਡਟਿਆ ਹੋਇਆ ਹੈ।
ਇਸ ਮੌਕੇ ਅਰਮਿੰਦਰ ਜੋਨੀ, ਲਾਡੀ ਮਾਨਸਾ, ਮੰਗਲ ਮਾਨਸਾ, ਬਲਵਿੰਦਰ ਕਾਕਾ, ਜੱਗਾ ਬੋਹਾ, ਮਨੀ ਸੰਗਰੂਰ, ਗੁਰਪ੍ਰੀਤ ਪਟਿਆਲਾ, ਅਮਨ ਫ਼ਾਜ਼ਿਲਕਾ, ਪ੍ਰਿਥਵੀ ਅਬੋਹਰ ਤੇ ਦੀਪ ਗੁਰਨੇ ਕਿਹਾ ਕਿ 14 ਜੁਲਾਈ ਨੂੰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਉਪਰ ਪੁਲੀਸ ਵੱਲੋਂ ਲਾਠੀਚਾਰਜ ਤੋਂ ਬਾਅਦ ਮੁੱਖ ਪ੍ਰਮੁੱਖ ਸਕੱਤਰ ਨਾਲ 20 ਜੁਲਾਈ ਦੀ ਪੈਨਲ ਮੀਟਿੰਗ ਤੈਅ ਕਰਵਾਈ ਗਈ ਹੈ।
ਜੇਕਰ ਅੱਜ ਮੀਟਿੰਗ ਨਹੀਂ ਹੁੰਦੀ ਜਾਂ ਬੇਸਿੱਟਾ ਰਹਿੰਦੀ ਹੈ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਕੀਤਾ ਜਾਵੇਗਾ । ਗੁਪਤ ਐਕਸ਼ਨ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਏਗਾ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।