ਕਿਸਾਨ ਜੱਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ।ਜਿਸਦੇ ਚਲਦਿਆਂ ਪੂਰੇ ਭਾਰਤ ‘ਚ ਕਿਸਾਨਾਂ ਨੇ ਸੜਕ ‘ਤੇ ਚੱਕਾ ਜਾਮ ਕਰ ਦਿੱਤਾ ਸੀ।ਇਸੇ ਦੌਰਾਨ ਡੇਰਾਬੱਸੀ ਦੇ ਕੋਲ ਪੈਂਦੇ ਪਿੰਡ ਮੀਰਪੁਰ ਮੁਬਾਰਕਪੁਰ ‘ਚ ਕਿਸਾਨਾਂ ਵਲੋਂ ਸੜਕ ਨੂੰ ਜਾਮ ਕੀਤਾ ਹੋਇਆ ਸੀ।ਉਸੇ ਮਾਰਗ ‘ਤੇ ਅਕਾਲੀ ਦਲ ਦੇ ਨਗਰ ਕੌਂਸਿਲ ਦੇ ਐਮਸੀ ਟੋਨੀ ਰਾਣਾ ਵਲੋਂ ਕਿਸਾਨਾਂ ਦੇ ਨਾਲ ਬਦਸਲੂਕੀ ਕੀਤੀ ਅਤੇ ਰਾਹ ਖੋਲ੍ਹਣ ਦੀ ਜਬਰਦਸਤੀ ਕੀਤੀ ਗਈ।
ਜਿਸਦੇ ਚਲਦਿਆਂ ਕਿਸਾਨਾਂ ਨੇ ਰੋਸ ਪ੍ਰਗਟ ਕਰਦੇ ਹੋਏ ਅਕਾਲੀ ਵਰਕਰ ਟੋਨੀ ਰਾਣਾ ਨੂੰ ਮਾਫੀ ਮੰਗਣ ਲਈ ਕਿਹਾ ਸੀ, ਪਰ ਟੋਨੀ ਰਾਣਾ ਵਲੋਂ ਮੁਆਫੀ ਨਾ ਮੰਗੇ ਜਾਣ ‘ਤੇ ਕਿਸਾਨ ਜਥੇਬੰਦੀਆਂ ਵਲੋਂ ਅੰਬਾਲਾ ਚੰਡੀਗੜ੍ਹ ਮੁਖ ਮਾਰਗ ਨੂੰ ਬੰਦ ਕਰ ਦਿੱਤਾ।ਨਾਲ ਹੀ ਡੇਰਾਬੱਸੀ ਦੇ ਅਕਾਲੀ ਦਲ ਦੇ ਹਲਕਾ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਦੇ ਸਾਹਮਣੇ ਨਾਅਰੇਬਾਜੀ ਕੀਤੀ।ਹਲਕਾ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਵਲੋਂ ਮਾਫੀ ਮੰਗੇ ਜਾਣ ਤੋਂ ਬਾਅਦ ਵੀ ਕਿਸਾਨ ਜਿੱਥੇ ਮੰਤਰੀਆਂ ਨੇ ਟੋਲ ਪਲਾਜ਼ਾ ਤੋਂ ਨਿਕਲ ਕੇ ਉਨ੍ਹਾਂ ਦੇ ਆਫਿਸ ਦੇ ਬਾਹਰ ਧਰਨਾ ਲਗਾ ਦਿੱਤਾ।ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੈਰੀਕੇਡਸ ਤੋੜ ਦਿੱਤੇ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਣਾ ਵਲੋਂ ਮਾਫੀ ਨਹੀਂ ਜਾਂਦੀ ਇਹ ਧਰਨਾ ਜਾਰੀ ਰਹੇਗਾ।