ਕੋਰੋਨਾ ਮਹਾਮਾਰੀ ਕਾਰਨ ਪਿਛਲੇ ਲੰਬੇ ਸਮੇਂ ਤੋਂ ਕਰਤਾਰਪੁਰ ਲਾਂਘਾ ਬੰਦ ਹੈ | ਭਾਰਤ ਸਰਕਾਰ ਵੱਲੋਂ ਬਹੁਤ ਵਾਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਗਈ ਪਰ ਪਾਕਿਸਤਾਨ ਸਰਕਾਰ ਕੋਈ ਹਾਮੀ ਨਹੀਂ ਭਰ ਰਹੀ | ਇਸ ਚੀਜ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਬਹੁਤ ਪਰੇਸ਼ਾਨ ਹਨ ਕਿਉਂਕਿ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ | ਇਸ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਕਿਹਾ ਕਿ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਪਿਛਲੇ ਸਾਲ ਮਾਰਚ ਤੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬੰਦ ਹੈ ਅਤੇ ਭਾਰਤ ਵਿੱਚ ਕੋਰੋਨਾ ਵਾਧੇ ਕਾਰਨ ਪਾਕਿਸਤਾਨ ਸਰਕਾਰ ਨੇ ਇਸ ਸਾਲ ਅਪ੍ਰੈਲ ਵਿੱਚ ਭਾਰਤ ਤੋਂ ਸਾਰੀਆਂ ਯਾਤਰਾਵਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਕਰਤਾਰਪੁਰ ਕੋਰੀਡੋਰ ਸਮਝੌਤੇ ‘ਤੇ ਪਾਕਿਸਤਾਨ ਨਾਲ 24 ਅਕਤੂਬਰ 2019 ਨੂੰ ਦਸਤਖਤ ਹੋਏ ਸਨ।