ਭਾਜਪਾ ਦੇ ਕਿਸਾਨ ਸੈੱਲ ਦੀ ਇਥੋਂ ਦੇ ਮੌਨਸਰ ਮੈਦਾਨ ’ਚ ਹੋ ਰਹੀ ਮੀਟਿੰਗ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਗੇਟ ਅੱਗੇ ਲਾਏ ਧਰਨੇ ਕਾਰਨ ਮਹੌਲ ਤਣਾਅਪੂਰਨ ਹੋ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਵਲੋਂ ਵੀ ਕਥਿਤ ਢਿੱਲ ਵਰਤੀ ਜਾ ਰਹੀ ਹੈ ਅਤੇ ਕਿਸਾਨਾਂ ਵਲੋਂ ਭਾਜਪਾ ਆਗੂਆਂ ਨੂੰ ਮੀਟਿੰਗ ਬੰਦ ਕਰਕੇ ਸ਼ਾਂਤੀ ਨਾਲ ਜਾਣ ਦਿੱਤੀ ਚੇਤਾਵਨੀ ਦੇ ਬਾਵਜੂਦ ਮੀਟਿੰਗ ਜਾਰੀ ਹੈ। ਉਧਰ ਭਾਜਪਾ ਵਲੋਂ ਵੀ ਕਿਸੇ ਸੰਭਾਵੀ ਟਕਰਾਅ ਦੇ ਮੱਦੇਨਜ਼ਰ ਤਿਆਰੀ ਕੀਤੀ ਗਈ ਹੈ।