ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਭੂਪੀ ਰਾਣਾ ਵੀ ਦਾਖ਼ਲ ਹੋ ਗਿਆ ਹੈ। ਰਾਣਾ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ। ਰਾਣਾ ਨੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਪੋਸਟ ਰਾਹੀਂ ਰਾਣਾ ਨੇ ਕਿਹਾ ਕਿ ਕਾਤਲ ਭਾਵੇਂ ਪੰਜਾਬ ਵਿੱਚ ਬੈਠਾ ਹੈ ਜਾਂ ਕੈਨੇਡਾ, ਅਮਰੀਕਾ, ਉਸ ਬਾਰੇ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਭੂਪੀ ਰਾਣਾ ਨੇ ਪੋਸਟ ‘ਚ ਲਿਖਿਆ ਹੈ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ,ਬਹੁਤ ਹੀ ਜਿਆਦਾ ਮੰਦਭਾਗੀ ਘਟਨਾ ਹੋਈ ਹੈ ਇੰਡਸਟਰੀ ‘ਚ ਜੱਟ ਦੀ ਤੂਤੀ ਬੋਲਦੀ ਸੀ ਤੇ ਜੋ ਕਿ ਇਹ ਲਾਰੇਂਸ ਬਿਸ਼ਨੋਈ ਤੇ ਗੋਲਡੀ ਬਰਾੜ ਝੂਠੇ ਫੇਮ ਲਈ ਗੱਲਾਂ ਕਰਦੇ ਆ ਕਿ ਮੂਸੇਵਾਲਾ ਨੇ ਗੁਰਲਾਲ ਬਰਾੜ ਤੇ ਵਿੱਕੀ ਮਿੱਡੂਖੇੜਾ ਦੇ ਕਤਲ ‘ਚ ਬੰਬੀਹਾ ਗਰੁੱਪ ਦੀ ਮਦਦ ਕੀਤੀ ਸੀ।ਇਹ ਗੱਲ ਬਿਲਕੁਲ ਝੂਠੀ ਆ।
ਜੋ ਵੀ ਅਸੀਂ ਕਰਦੇ ਹਾਂ ਆਪਣੇ ਦਮ ‘ਤੇ ਕਰਦੇ ਹਾਂ।ਇਹ ਜੋ ਕੁੱਝ ਵੀ ਕਰਦੇ ਆ ਉਸ ਨੂੰ ਚੁੱਕ ਕੇ ਆਪਣੇ ਮਰਿਆਂ ਨਾਲ ਜੋੜ ਦਿੰਦੇ ਆ ਵੀ ਇਨੇ ਸਾਡਾ ਆਹ ਭਰਾ ਮਰਵਾ ਤਾ ਓਹ ਮਰਵਾ ਤਾ ਇਨ੍ਹਾਂ ਕਤਲਾਂ ‘ਚ ਸਿੱਧੂ ਮੂਸੇਵਾਲਾ ਦਾ ਕੋਈ ਹੱਥ ਨਹੀਂ ਸੀ।ਬਾਕੀ ਅਸੀਂ ਦੱਸ ਦੇਣਾ ਚਾਹੁਣੇ ਹਾਂ ਕਿ ਜਿਨ੍ਹਾਂ ਨੇ ਵੀ ਸਿੱਧੂ ਮੂਸੇਵਾਲਾ ਨੂੰ ਮਰਵਾਉਣ ‘ਚ ਮਦਦ ਕੀਤੀ ਆ ਇੱਕ ਇੱਕ ਨਾਲ ਹਿਸਾਬ ਹੋਵੇਗਾ।
ਸਿੱਧੂ ਦੇ ਪਰਿਵਾਰ ਨਾਲ,ਸਿੱਧੂ ਦੇ ਦੋਸਤਾਂ ਨਾਲ ਤੇ ਉਨ੍ਹਾਂ ਦੇ ਫੈਨਜ਼ ਨਾਲ ਸਾਡੀ ਦਿਲੋ ਹਮਦਰਦੀ ਆ ਅਸੀਂ ਸਿੱਧੂ ਨੂੰ ਤਾਂ ਨਹੀਂ ਲਿਆ ਸਕਦੇ ਪਰ ਅਸੀਂ ਉਸਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ।ਅਸੀਂ ਉਸਦੇ ਪਰਿਵਾਰ ਨਾਲ ਤੇ ਦੋਸਤਾਂ ਨਾਲ ਹਮੇਸ਼ਾ ਖੜੇ ਹਾਂ।