ਗੈਂਗਸਟਰਾਂ ਵੱਲੋਂ ਸਿੱਧੂ ਮੂਸੇਵਾਲਾ ਦਾ ਕਤਲ ਕਰ ਦੇਣ ਤੋਂ ਬਾਅਦ ਹੁਣ ਬੰਬੀਹਾ ਗਰੁੱਪ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਪੰਜਾਬੀ ਸਤਾਰਿਆਂ ‘ਤੇ ਖਤਰਾ ਉਸੇ ਤਰ੍ਹਾਂ ਬਰਕਰਾਰ ਹੈ। ਇਸੇ ਖਤਰੇ ਨੂੰ ਦੇਖਦੇ ਹੋਏ ਹੁਣ ਮਨਕੀਰਤ ਔਲਖ ਨੇ ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਮਨਕੀਰਤ ਔਲਖ ਵੱਲੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਪੰਜਾਬ ਪੁਲਿਸ ਤੋਂ ਸਕਿਊਰਿਟੀ ਦੀ ਮੰਗ ਕੀਤੀ ਗਈ ਹੈ।
ਦੱਸ ਦੇਈਏ ਕਿ ਮਨਕੀਰਤ ਔਲਖ ‘ਤੇ ਲਾਰੇਂਸ ਬਿਸ਼ਨੋਈ ਗੈਂਗ ਨਾਲ ਨੇੜਤਾ ਦੇ ਇਲਜ਼ਾਮ ਲਗੇ ਸੀ। ਇਹ ਇਲਜ਼ਾਮ ਬੰਬੀਹਾ ਗਰੁੱਪ ਵੱਲੋਂ ਲਗਾਏ ਗਏ ਸੀ। ਵਿੱਕੀ ਮਿਡੂਖੇੜਾ ਦੇ ਭਰਾ ਅਜੇ ਪਾਲ ਮਿਡੂਖੇੜਾ ਵੱਲੋਂ ਵੀ ਸਕਿਊਰਟੀ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਵੀ ਜਾਨ ਦਾ ਖਤਰਾ ਹੋਣ ਦੀ ਸੰਕਾ ਜਾਹਿਰ ਕਰਦਿਆਂ ਪੰਜਾਬ ਸਰਕਾਰ ਤੋਂ ਸਕਿਊਰਿਟੀ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੌਂਡਰ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਸੀ। ਇਸ ‘ਚ ਕਿਹਾ ਗਿਆ ਸੀ ਕਿ ਲਾਰੇਂਸ ਅਤੇ ਗੋਲਡੀ ਬਰਾੜ ਨੇ ਮੂਸੇਵਾਲਾ ਨੂੰ ਮਾਰ ਕੇ ਗਲਤ ਕੀਤਾ ਹੈ। ਇਸ ਕਤਲ ‘ਚ ਗਾਇਕ ਮਨਕੀਰਤ ਔਲਖ ਦਾ ਪੂਰਾ ਹੱਥ ਹੈ। ਗੌਂਡਰ ਐਂਡ ਬ੍ਰਦਰਜ਼ ਨਾਂ ਦੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਗਿਆ ‘‘ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ, ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਜੋ ਹੋਇਆ, ਉਹ ਬਹੁਤ ਸ਼ਰਮਨਾਕ ਹੋਇਆ। ਇਹ ਜੋ ਵੀ ਸਿੱਧੂ ਮੂਸੇਵਾਲਾ ਨਾਲ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਜ਼ਿੰਮੇਵਾਰੀ ਚੁੱਕੀ ਜਾਂਦੇ, ਇਹ ਕਤਲ ਸਿਰਫ਼ ਪੈਸਿਆਂ ਪਿੱਛੇ ਹੋਇਆ। ਇਹ ਕਤਲ ਕਰਵਾਉਣ ਵਾਲਾ ਹੋਰ ਕੋਈ ਨਹੀਂ ਮਨਕੀਰਤ ਔਲਖ ਹੈ। ਨਾਲ ਜਿੰਨੇ ਵੀ ਸਿੰਗਰ ਨੇ ਸਾਰਿਆਂ ਦੀ ਨਿੱਜੀ ਜਣਕਾਰੀ ਸਾਂਝੀ ਕਰਦਾ, ਉਹ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਪੈਸੇ ਹਰ ਸਿੰਗਰ ਤੋਂ ਜਾਂਦੇ ਲਾਰੈਂਸ ਬਿਸ਼ਨੋਈ ਨੂੰ। ਮਨਕੀਰਤ ਔਲਖ ਦੀ ਸੁਰੱਖਿਆ ਵਾਪਸ ਨਹੀਂ ਲਈ ਕਿਉਂ?