ਮੋਹਾਲੀ 26 ਅਗਸਤ –
ਪੰਜਾਬ ਦੇ ਵਿੱਚ ਆਏ ਦਿਨ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦੇ ਹਨ,ਉਧਰ ਅੱਜ ਵਿਕਾਸ ਭਵਨ ਦੀ ਛੱਤ ‘ਤੇ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਨਰੇਗਾ ਕਰਮਚਾਰੀ ਵਿਕਾਸ ਭਵਨ ਦੀ ਛੱਤ ਉੱਪਰ ਚੜ੍ਹ ਗਏ ਹਨ ।
ਇਸ ਦੇ ਨਾਲ ਹੀ ਇਨ੍ਹਾਂ ਕਰਮਚਾਰੀਆਂ ਵੱਲੋਂ ਵਿਕਾਸ ਭਵਨ ਦੇ ਗੇਟ ਮੂਹਰੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਅਧਿਕਾਰੀਆਂ ਨੂੰ ਵਿਕਾਸ ਭਵਨ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ |