ਮਨੀਸ਼ਾ ਗੁਲਾਟੀ ਦੇ ਨਾਲ ਦੇ ਕਈ ਸ਼ਰਾਰਤੀ ਅਮਸਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ| ਜਿਸ ਨੂੰ ਲੈ ਕੇ ਅੱਜ ਮਨੀਸ਼ਾ ਗੁਲਾਟੀ ਦੇ ਇੱਕ ਵੀਡੀਓ ਰਾਹੀ ਸਪੱਸ਼ਟੀਕਰਨ ਦਿੱਤਾ ਹੈ| ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੈਨੂੰ 1 ਸੀਨੀਅਰ ਅਫਸਰ ਦਾ ਫ਼ੋਨ ਆਇਆ ਸੀ ਕਿ ਕੁੱਝ ਲੋਕ ਮੇਰਾ ਨਾਂਅ ਲੈ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ| ਜੋ ਕਿ ਬਹੁਤ ਹੀ ਸ਼ਰਮਨਾਕ ਹੈ।
ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਸਭ ਨੂੰ ਬੇਨਤੀ ਕੀਤੀ ਕਿ ਜੇਕਰ ਤੁਹਾਨੂੰ ਕੋਈ ਵੀ ਮੇਰਾ ਨਾਂਅ ਲੈ ਕੇ ਪੈਸੇ ਠੱਗ ਰਿਹਾ ਹੈ ਜਾਂ ਫੇਰ ਕਹਿ ਰਿਹਾ ਹੈ ਕਿ ਉਹ ਤੁਹਾਨੂੰ ਠੱਗੀ ਵਾਲੇ ਏਜੇਂਟਾਂ ਤੋਂ ਬਚਾ ਦੇਣਗੇ ਜਾਂ ਮੇਰੇ ਨਾਲ ਮਿਲਵਾ ਦੇਣਗੇ ਤਾਂ ਕਮਿਸ਼ਨ, ਪੁਲਿਸ ਡਿਪਾਰਟਮੈਂਟ, NRI ਸੈੱਲ ਅਸੀਂ ਸਭ ਤੁਹਾਡੇ ਨਾਲ ਖੜੇ ਹਾਂ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਨੂੰ ਇੰਝ ਗੁੰਮਰਾਹ ਕਰ ਰਿਹਾ ਹੈ ਤਾਂ ਤੁਸੀਂ ਹਲਕੇ ਦੇ ਠਾਣੇ ਨਾਲ ਸੰਪਰਕ ਕਰੋ ਤਾਂ ਕਿ ਕੋਈ ਤੁਹਾਡੇ ਨਾਲ ਧੋਖਾ ਨਾ ਕਰ ਸਕੇ।