ਮਰਹੂਮ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ-ਪ੍ਰਵਾਹ ਕੀਤਾ ਗਿਆ।ਇਸ ਸਮੇਂ ਦੀਆਂ ਤਸਵੀਰਾਂ ਬੇਹੱਦ ਭਾਵੁਕ ਕਰਦੀਆਂ ਹਨ।ਕਿਵੇਂ ਇੱਕ ਲਾਚਾਰ ਬੇਬਸ ਪਿਤਾ ਆਪਣੇ ਜਵਾਨ ਪੁੱਤ ਦੀਆਂ ਅਸਥੀਆਂ ਸੀਨੇ ਨਾਲ ਲਾ ਕੇ ਕੀਰਤਪੁਰ ਸਾਹਿਬ ਤੱਕ ਪਹੁੰਚਿਆ।
ਦੱਸ ਦੇਈਏ ਕਿ ਮਾਤਾ-ਪਿਤਾ ਨੇ ਆਪਣੇ ਪੁੱਤ ਗੱਡੀ ਤਸਵੀਰ ਮੂਹਰਲੀ ਸੀਟ ‘ਤੇ ਰੱਖੀ ਸੀਟ ਬੈਲਟ ਲਾਈ।ਮਾਂ-ਬਾਪ ਅੱਜ ਵੀ ਆਪਣੇ ਪੁੱਤ ਨੂੰ ਆਪਣੇ ਕੋਲ ਮਹਿਸੂਸ ਕਰ ਰਹੇ ਹਨ।ਮਾਂ-ਬਾਪ ‘ਤੇ ਜੋ ਬੀਤ ਰਹੀ ਉਹ ਸਿਰਫ਼ ਉਹੀ ਜਾਣ ਮਹਿਸੂਸ ਕਰ ਸਕਦੇ ਹਨ।
ਕਿੰਨਾ ਮੁਸ਼ਕਿਲ ਹੁੰਦਾ ਮਾਪਿਆਂ ਲਈ ਭਰ ਜਵਾਨੀ ‘ਚ ਆਪਣੀ ਔਲਾਦ ਦਾ ਸਿਵਾ ਸੇਕਣਾ।ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਫੁੱਲ ਚੁਗਣ ਤੋਂ ਬਾਅਦ ਉਨਾਂ੍ਹ ਦੇ ਘਰ ਸ੍ਰੀ ਸਹਿਜ ਪਾਠ ਆਰੰਭ ਕਰਵਾ ਕੇ ਪਰਿਵਾਰ ਸ੍ਰੀ ਕੀਰਤਪੁਰ ਸਾਹਿਬ ਲਈ ਰਵਾਨਾ ਹੋ ਗਏ।ਫੁੱਲ ਚੁਗਣ ਸਮੇਂ ਉਸ ਮਾਂ ਦੀਆਂ ਧਾਹਾਂ ਕਿਸੇ ਤੋਂ ਵੀ ਸੁਣੀਆਂ ਨਹੀਂ ਗਈਆਂ।ਉੱਥੇ ਮੌਜੂਦ ਹਰ ਅੱਖ ਨਮ ਸੀ।ਸਿੱਧੂ ਦਾ ਹਰ ਇੱਕ ਚਾਹੁਣ ਵਾਲਾ ਸਦਮੇ ‘ਚ ਹੈ।