ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ| ਜਿਸ ‘ਚ ਮੀਨਾ ਕੁਮਾਰੀ ਕਹਿ ਰਹੀ ਕਿ ਕੁੜੀਆਂ ਦੇ ਬਲਾਤਕਾਰ ਦੀ ਵਜ਼੍ਹਾ ਮੋਬਾਇਲ ਫ਼ੋਨ ਹਨ | ਮੀਨਾ ਕੁਮਾਰੀ ਤੋਂ ਰਾਜ ਵਿਚ ਵੱਧ ਰਹੇ ਬਲਾਤਕਾਰ ਦੇ ਮਾਮਲਿਆਂ ਬਾਰੇ ਸਵਾਲ ਪੁੱਛਿਆ ਗਿਆ | ਉਸ ਸਵਾਲ ਦਾ ਜਵਾਬ ਦਿੰਦਿਆਂ ਮੀਨਾ ਕੁਮਾਰੀ ਨੇ ਔਰਤਾਂ ਵਿਰੁੱਧ ਅਪਰਾਧ ਦੇ ਵਧਣ ਦਾ ਕਾਰਨ ਮੋਬਾਈਲ ਫੋਨਾਂ ਦੀ ਵੱਧ ਰਹੀ ਵਰਤੋਂ ਨੂੰ ਦੱਸਿਆ | ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਦਾ ਇਹ ਵੀਡੀਓ ਬਲਾਤਕਾਰ ਲਈ ਮੋਬਾਈਲ ਫੋਨਾਂ ਦਾ ਦੋਸ਼ ਲਗਾਉਂਦਾ ਹੋਇਆ ਮਾਈਕ੍ਰੋਬਲੱਗਿੰਗ ਸਾਈਟ ਟਵਿੱਟਰ ‘ਤੇ ਚੱਕਰ ਕੱਟ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ “ਕੁੜੀਆਂ ਨੂੰ ਹਮੇਸ਼ਾਂ ਸਖਤ ਚੌਕਸੀ ਦੇ ਅਧੀਨ ਰਹਿਣਾ ਚਾਹੀਦਾ ਹੈ। ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਉਹ ਕਿਥੇ ਜਾ ਰਹੀਆਂ ਹਨ ਅਤੇ ਕਿਸ ਨਾਲ ਹਨ।ਮੀਨਾ ਕੁਮਾਰੀ ਦੀ ਇਹ ਵੀਡੀਓ ਕਾਂਗਰਸ ਦੀ ਕੌਮੀ ਕਨਵੀਨਰ ਰੁਚੀਰਾ ਚਤੁਰਵੇਦੀ ਨੇ ਸਾਂਝਾ ਕੀਤਾ ਹੈ ਜਿਸ ‘ਚ ਮੀਰਾ ਨੇ ਕਿਹਾ ਕਿ ਕੁੜੀਆਂ ਨੂੰ ਮੋਬਾਈਲ ਫੋਨ ਨਹੀਂ ਦਿੱਤੇ ਜਾਣੇ ਚਾਹੀਦੇ। ਉਹ ਫੋਨ ‘ਤੇ ਗੱਲ ਕਰਦੇ ਹਨ ਅਤੇ ਬਾਅਦ ਵਿਚ ਵਿਆਹ ਤੋਂ ਭੱਜ ਜਾਂਦੇ ਹਨ |