ਯੂਪੀ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ । ਚੋਣਾਂ ਤੋਂ ਪਹਿਲਾਂ ਗੱਠਜੋੜ ਅਤੇ ਸਮੀਕਰਨ ਸਾਧਣ ਦੀਆਂ ਰਾਜਨੀਤਿਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਬਿਹਾਰ ਅਤੇ ਬੰਗਾਲ ਤੋਂ ਬਾਅਦ ਯੂਪੀ ਵਿੱਚ ਵੀ ਪੈਰ ਪਸਾਰਨ ਦੀ ਤਿਆਰੀ ਕਰ ਰਹੇ ਅਸਦੁਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮਿਨ (AIMIM ) ਅਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (BSP) ਵਿਚਕਾਰ ਗੱਠਜੋੜ ਦੇ ਕਿਆਸ ਲਗਾਏ ਜਾ ਰਹੇ ਸਨ।
ਪਰ ਇਸੇ ਵਿਚਾਲੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਗੱਠਜੋੜ ਦੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਹੈ । ਹੁਣ ਬਸਪਾ ਸੁਪਰੀਮੋ ਅਤੇ ਯੂਪੀ ਦੀ ਸਾਬਕਾ ਸੀਐੱਮ ਮਾਇਆਵਤੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲੇ ਮੈਦਾਨ ਵਿੱਚ ਉਤਰੇਗੀ। ਕਿਸੇ ਨਾਲ ਗੱਠਜੋੜ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਇਸ ਤੋਂ ਇਲਾਵਾ ਮਾਇਆਵਤੀ ਨੇ ਕਿਹਾ, “ਇਹ ਖ਼ਬਰ ਕੱਲ੍ਹ ਤੋਂ ਇੱਕ ਮੀਡੀਆ ਨਿਊਜ਼ ਚੈਨਲ ਵਿੱਚ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਓਵੈਸੀ ਦੀ ਪਾਰਟੀ ਅਤੇ ਬਸਪਾ ਯੂਪੀ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲ ਕੇ ਲੜਨਗੀਆਂ।