ਮਾਨਸਾ ‘ਚ ਗੁਲਾਬੀ ਸੁੰਡੀ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਵੰਡਿਆ ਗਿਆ।ਇਸ ਦੌਰਾਨ ਮਾਨਸਾ ‘ਚ ਕਰਵਾਏ ਗਏ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੁਦਰਤੀ ਆਫਤ ਕਾਰਨ ਕਿਸੇ ਦੀ ਫਸਲ ਖਰਾਬ ਹੁੰਦੀ ਹੈ ਤਾਂ ਪਹਿਲਾਂ ਮੁਆਵਜ਼ਾ ਮਿਲੇਗਾ।ਉਸਤੋਂ ਬਾਅਦ ਗਿਰਦਾਵਰੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਗਿਰਦਾਵਰੀ ਹੋਣ ਤੱਕ ਕਿਸਾਨ ਨੂੰ ਘਰ ਦਾ ਖਰਚਾ ਚਲਾਉਣ ਲਈ ਪੈਸਾ ਦਿੱਤਾ ਜਾਵੇਗਾ।ਮਾਨ ਨੇ ਇਹ ਵੀ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਦਾ ਮੁਆਵਜ਼ਾ ਕਿਸਾਨਾਂ ਦੇ ਖਾਤੇ ‘ਚ ਆਏਗਾ।ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਹੈ ਤਾਂ ਪਾਰਟੀ ਦੇ ਵਿਧਾਇਕ ਨੂੰ ਮਿਲ ਲੈਣਾ।
ਉਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਇਸਦੇ ਬਦਲੇ ਕਮਿਸ਼ਨ ਮੰਗੇ ਤਾਂ ਫਿਰ ਪੰਜਾਬ ਸਰਕਾਰ ਦਾ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ 95012-00200 ਯਾਦ ਰੱਖਣਾ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ 1.36 ਹਜ਼ਾਰ ਏਕੜ ਨਰਮਾ ਗੁਲਾਬੀ ਸੁੰਡੀ ਨਾਲ ਖਰਾਬ ਹੋਇਆ।