ਮਾਨ ਸਰਕਾਰ ਲਗਾਤਾਰ ਐਕਸ਼ਨ ਮੋਡ ‘ਚ ਹੈ।ਆਉਣ ਸਾਰ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ।ਅੱਜ ਮੁੱਖ ਮੰਤਰੀ ਵਲੋਂ ਵਿਧਾਇਕਾਂ ਦੀ ਪੈਨਸ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਵਿਧਾਇਕ ਜਿੰਨੀ ਵਾਰ ਮਰਜੀ ਬਣੇ ਪਰ ਉਸ ਨੂੰ ਪੈਨਸ਼ਨ ਸਿਰਫ ਇੱਕ ਵਾਰ ਹੀ ਮਿਲੇਗੀ।
ਪੈਨਸ਼ਨ ਦਾ ਬਚਿਆ ਪੈਸਾ ਪੰਜਾਬ ਦੀ ਭਲਾਈ ਦੇ ਕੰਮਾਂ ‘ਚ ਲਗਾਇਆ ਜਾਵੇਗਾ।ਦੱਸ ਦੇਈਏ ਕਿ ਹੁਣ ਦੀ ਵਿਵਸਥਾ ਇਹ ਸੀ ਕਿ ਜਿੰਨੀ ਵਾਰ ਕੋਈ ਵਿਧਾਇਕ ਬਣਦਾ ਸੀ ਉਨੀ ਵਾਰ ਉਸਦੀ ਪੈਨਸ਼ਨ ਪੱਕੀ ਹੋ ਜਾਂਦੀ ਸੀ।ਪਰ ਹੁਣ ਅਜਿਹਾ ਨਹੀਂ ਹੋਵੇਗਾ।