ਪੰਜਾਬ ਅਸੈਂਬਲੀ ‘ਚ ਭਰਤੀ ਸਕੈਮ ਦੀ ਜਾਂਚ ਹੋਵੇਗੀ।ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਇਸਦੀ ਜਾਂਚ ਕਰਾਉਣਗੇ।ਇਸ ਲਈ ਹੁਣ ਮਾਨ ਸਰਕਾਰ ‘ਚ ਮੰਤਰੀ ਬਣੇ ਹਰਜੋਤ ਸਿੰਘ ਬੈਂਸ ਦੀ ਸ਼ਿਕਾਇਤ ਨੂੰ ਅਧਾਰ ਬਣਾਇਆ ਜਾਵੇਗਾ।ਬੈਂਸ ਨੇ ਹੀ ਦਸਤਾਵੇਜ ਦੇ ਸਹਾਰੇ ਇਸਦਾ ਪਰਦਾਫਾਸ਼ ਕੀਤਾ ਸੀ।ਜਿਸ ‘ਚ ਦੱਸਿਆ ਕਿ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸੀਆਂ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੀ ਅਸੈਂਬਲੀ ‘ਚ ਭਰਤੀ ਕੀਤੀ ਗਈ।
ਹੁਣ ਸਪੀਕਰ ਪਿਛਲੇ 5 ਸਾਲਾਂ ‘ਚ ਹੋਈ ਭਰਤੀ ਦੀ ਉਚ ਪੱਧਰੀ ਜਾਂਚ ਕਰਵਾਉਣ ਵਾਲੇ ਹਨ।ਹਰਜੋਤ ਬੈਂਸ ਨੇ ਕਿਹਾ ਸੀ ਕਿ ਵਿਧਾਨ ਸਭਾ ‘ਚ ਜਿਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਦਿੱਤੀ ਗਈ ਹੈ, ਉਨ੍ਹਾਂ ‘ਚ ਸਿਧਾਰਥ ਠਾਕੁਰ ਸਪੀਕਰ ਦੇ ਦੋਸਤ ਦੇ ਬੇਟੇ ਹਨ।
ਮਨਜਿੰਦਰ ਵਿਧਾਇਕ ਸੁਰਜਤਿ ਧੀਮਾਨ ਦੇ ਭਤੀਜੇ ਹਨ।ਗੌਰਵ ਠਾਕੁਰ ਸਪੀਕਰ ਦੇ ਰਿਸ਼ਤੇਦਾਰ ਦੇ ਬੇਟੇ ਹਨ।ਪ੍ਰਵੀਨ ਕੁਮਾਰ ਸਾਬਕਾ ਕਾਂਗਰਸ ਵਿਧਾਇਕ ਜੋਗਿੰਦਰ ਸਿੰਘ ਦੇ ਭਤੀਜੇ ਹਨ।ਰੋਪੜ ਤੋਂ ਗੌਰਵ ਰਾਣਾ ਅਤੇ ਸੌਰਵ ਰਾਣਾ ਭਾਵ ਇੱਕ ਹੀ ਘਰ ਤੋਂ 2 ਭਰਾਵਾਂ ਨੂੰ ਨੌਕਰੀ ਦਿੱਤੀ ਗਈ॥