ਕਿਹਾ ਜਾਂਦਾ ਹੈ ਕਿ ਮੀਂਹ ਦੇ ਮੌਸਮ ‘ਚ ਵਿਆਹ ਕਰਨਾ ਭਾਵ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ।ਅਸਮਾਨ ਤੋਂ ਗਰਜ਼ਦੀ ਬਿਜਲੀ, ਸੜਕ ਤੇ ਖੜ੍ਹਾ ਪਾਣੀ, ਚਿੱਕੜ ਅਜਿਹੀਆਂ ਕਈ ਸਮੱਸਿਆਵਾਂ ‘ਚ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ।ਅਜਿਹੇ ਸਮੇਂ ‘ਚ ਲਾੜਾ-ਲਾੜੀ ਨੂੰ ਵਿਆਹ ਦੇ ਟੈਂਟ ਤੋਂ ਲੈ ਕੇ ਉਸਦੇ ਘਰ ਤੱਕ ਕਾਰ ‘ਚ ਹੀ ਰਹਿਣਾ ਪੈਂਦਾ ਹੈ।ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਿਸ ‘ਚ ਬਾਰਾਤੀਆਂ ਵਲੋਂ ਮੀਂਹ ਰੁਕਣ ਦੀ ਉਡੀਕ ਨਹੀਂ ਕੀਤੀ ਜਾਂਦੀ ਸਗੋਂ ਤਰਪਾਲ ਲੈ ਕੇ ਲੜਕੀ ਨੂੰ ਵਿਆਹੁਣ ਲਈ ਚੱਲ ਪੈਂਦੇ ਹਨ।ਬਾਰਾਤੀਆਂ ਨੇ ਆਪਣੇ ਆਪ ਨੂੰ ਭਿੱਜਣ ਤੋਂ ਬਚਾਉਣ ਲਈ ਕਾਫ਼ੀ ਮਿਹਨਤ ਮੁਸ਼ੱਕਤ ਕੀਤੀ।ਮੂਸਲਾਧਾਰ ਮੀਂਹ ਵੀ ਲਾੜਾ ਲਾੜੀ ਨੂੰ ਵਿਆਹ ਕਰਨ ਤੋਂ ਰੋਕ ਨਹੀਂ ਸਕਿਆ।
ਬਾਰਾਤੀਆਂ ਨੇ ਸਾਬਿਤ ਕਰ ਦਿੱਤਾ ਕਿ ਮੀਂਹ ਦੌਰਾਨ ਵੀ ਉਨ੍ਹਾਂ ਨੇ ਵਿਆਹ ਨੂੰ ਉਨੇ ਹੀ ਜੋਸ਼ ਅਤੇ ਉਤਸ਼ਾਹ ਨਾਲ ਇਨਜੁਆਏ ਕੀਤਾ।ਇਹ ਦ੍ਰਿਸ਼ ਮੱਧ ਪ੍ਰਦੇਸ਼ ਦੇ ਇੰਦੌਰ ਦਾ ਹੈ।ਜਿੱਥੇ ਮੀਂਹ ‘ਚ ਤਰਪਾਲ ਲੈ ਕੇ ਇਹ ਅਨੋਖਾ ਵਿਆਹ ਕਰਵਾਇਆ ਗਿਆ।
ਜਿਵੇਂ ਕਿ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਸ਼ੁਰੂਆਤ ‘ਚ ਇੱਕ ਕਾਰ ਤੇ ਲੋਕ ਜਾਂਦੇ ਹਨ ਜਿਸ ‘ਚ ਲੜਕਾ ਲੜਕੀ ਨੂੰ ਬਿਠਾਇਆ ਗਿਆ।ਬੈਂਡ ਵਾਜੇ ਵੱਜ ਰਹੇ ਹਨ।ਕੁਝ ਲੋਕ ਮੀਂਹ ‘ਚ ਹੀ ਨੱਚ ਰਹੇ ਹਨ।ਕੁਝ ਲੋਕ ਤਰਪਾਲ ਹੇਠ ਆਪਣੇ ਆਪ ਨੂੰ ਮੀਂਹ ਤੋਂ ਬਚਾਉਂਦੇ ਹੋਏ ਵਿਆਹ ਸਥਾਨ ‘ਤੇ ਪਹੁੰਚ ਰਹੇ ਹਨ ਅਤੇ ਕੁਝ ਲੋਕ ਤਰਪਾਲ ਦੇ ਅੰਦਰ ਹੀ ਡਾਂਸ ਕਰਦੇ ਨਜ਼ਰ ਆ ਰਹੇ ਹਨ।