ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਾਲੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਗੱਲਬਾਤ ਰਾਹੀਂ ਹੱਲ ਕੱਢਣ ‘ਤੇ ਫਿਰ ਜੋਰ ਦਿੱਤਾ ਹੈ। ਉਨ੍ਹਾਂ ਪੱਖੋਂ ਕਿਹਾ ਗਿਆ ਹੈ ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਸਾਨਾਂ ‘ਤੇ ਵਿਵਾਦਤ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਮਵਾਲੀ ਕਿਹਾ ਹੈ।ਲੇਖੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਕਿਸਾਨ ਨਹੀਂ ਹਨ। ਲੇਖੀ ਨੇ ਦਲੀਲ ਦਿੱਤੀ ਕਿ ਇਸ ਪ੍ਰਦਰਸ਼ਨ ਦੀ ਆੜ ਵਿਚ ਕੁਝ ਵਿਚੋਲੇ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਜੋ ਕਿਸਾਨਾਂ ਨੇ ਕੀਤਾ ਉਹ ਨਿੰਦਨਯੋਗ ਹੈ |
शर्म करो!
मीनाक्षी लेखी जी किसान मवाली नहीं बल्कि अन्नदाता है!!
इसलिए माफी मांगो या इस्तीफा दो… pic.twitter.com/NOkdf66xRg
— Mukesh Sharma (@MukeshSharmaMLA) July 22, 2021
ਮੀਨਾਕਸ਼ੀ ਲੇਖੀ ਦੇ ਇਸ ਬਿਆਨ ਤੋਂ ਬਾਅਦ ਮਕੇਸ਼ ਸ਼ਰਮਾਂ ਨੇ ਇੱਕ ਟਵੀਟ ਕਰ ਪਲਟਵਾਰ ਕੀਤਾ ਹੈ |ਉਨ੍ਹਾਂ ਕਿਹਾ ਕਿ ਮੀਨਾਕਸ਼ੀ ਕਿਸਾਨ ਮਵਾਲੀ ਨਹੀਂ ਉਹ ਅਨਦਾਤਾ ਹਨ ਸ਼ਰਮ ਕਰੋ ਇਸ ਬਿਆਨ ਨੂੰ ਲੈ ਕੇ ਮੁਆਫੀ ਜਾ ਫਿਰ ਅਸਤੀਫਾ ਦਿਓ ਕਿਉਂਕਿ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ |