ਕਈ ਦਿਨਾ ਦੀਆਂ ਮੀਟਿੰਗਾਂ ਤੋਂ ਬਾਅਦ ਬੀਤੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਵਜ਼ਾਰਤ ਦਾ ਗਠਨ 15 ਹੋਰ ਮੰਤਰੀਆਂ ਨੂੰ ਸਹੁੰ ਚੁਕਾ ਕੇ ਪੂਰਾ ਕਰ ਲਿਆ ਹੈ ਪਰ ਹਾਲੇ ਤੱਕ ਇਹਨਾਂ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਨਹੀਂ ਕੀਤੀ ਗਈ।
ਇਸੇ ਤਰੀਕੇ ਨਵੀਂ ਸਰਕਾਰ ਵੱਲੋਂ ਹਾਲੇ ਤੱਕ ਨਵੇਂ ਵਿਜੀਲੈਂਸ ਮੁਖੀ ਤੇ ਇੰਟੈਲੀਜੈਂਸ ਮੁਖੀ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਮੁੱਖ ਮੰਤਰੀ ਨੇ ਹਾਲੇ ਆਪਣਾ ਕੋਈ ਮੀਡੀਆ ਸਲਾਹਕਾਰ ਨਹੀਂ ਲਗਾਇਆ। ਇਸੇ ਤਰੀਕੇ ਕਿਸੇ ਓ ਐਸ ਡੀ ਦੀ ਨਿਯੁਕਤੀ ਵੀ ਹਾਲੇ ਤੱਕ ਨਹੀਂ ਕੀਤੀ ਗਈ ਜਦਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਮੀਡੀਆ ਸਲਾਹਕਾਰ ਤੇ ਪ੍ਰੈਸ ਸਕੱਤਰ ਤੋਂ ਇਲਾਵਾ ਓ ਐਸ ਡੀਜ਼ ਦੀ ਵੱਡੀ ਫੌਜ ਸੀ। ਇਹਨਾਂ ਸਭ ਫੈਸਲਿਆਂ ਨੁੰ ਲੈ ਕੇ ਸਿਆਸੀ ਗਲਿਆਰਿਆਂ ਦੇ ਨਾਲ ਨਾਲ ਆਮ ਲੋਕਾਂ ਵਿਚ ਉਤਸੁਕਤਾ ਬਣੀ ਹੋਈ ਹੈ ਜਦਕਿ ਸਰਕਾਰ ਵਿਚ ਭੰਬਲਭੂਸਾ ਬਰਕਰਾਰ ਹੈ।