ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਸ਼ਾਸਕੀ ਸਕੱਤਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸ਼ਾਂਤ ਅਤੇ ਨਿਮਰ ਹਾਂ, ਪਰ ਮੇਰੀ ਨਿਮਰਤਾ ਨੂੰ ਗਲਤ ਨਾ ਸਮਝੋ।ਆਮ ਲੋਕਾਂ ਲਈ ਕੰਮ ਨਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਆਮ ਆਦਮੀ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਨਾ ਪਵੇਗਾ।
ਉਨ੍ਹਾਂ ਨੇ ਜਾਤ, ਧਰਮ ਅਤੇ ਭਾਈਚਾਰੇ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਲਈ ਕੰਮ ਕਰਨ ਦੇ ਆਦੇਸ਼ ਦਿੱਤੇ। ਹਰ ਵਿਅਕਤੀ ਨੂੰ ਨਯਾਨ ਮਿਲਣਾ ਚਾਹੀਦਾ ਹੈ।ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਕੈਬਿਨੇਟ ਮੰਤਰੀਆਂ ਨਾਲ ਪਹਿਲੀ ਮੀਟਿੰਗ ਸੀ।ਜਿਸ ‘ਚ ਉਨ੍ਹਾਂ ਨੇ ਕਈ ਅਹਿਮ ਫੈਸਲੇ ਲਏ ਅਤੇ ਆਦੇਸ਼ ਦਿੱਤੇ ਹਨ।
ਜਿਨ੍ਹਾਂ ‘ਚ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਮੈਨੂੰ ਹਰ ਡਿਪਾਰਟਮੈਂਟ ਦਾ 100 ਦਿਨ ਦਾ ਰੋਡ ਮੈਪ ਚਾਹੀਦਾ।ਟਰਾਂਸਫਰ ਦੌਰਾਨ ਭ੍ਰਿਸ਼ਟਾਚਾਰ ਸੰਬੰਧਿਤ ਸ਼ਿਕਾਇਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।ਮੈਂ ਆਪਣੇ ਛੋਟੇ ਸਾਧਨਾਂ ਤੋਂ ਖੁਸ਼ ਹਾਂ।ਜੇ ਕੋਈ ਮੇਰੇ ਨਾਮ ‘ਤੇ ਗਲਤ ਕੰਮ ਕਰਨ ਨੂੰ ਕਹੇ ਤਾਂ ਸਿੱਧਾ ਮੇਰੇ ਕੋਲ ਆਉ।ਸਾਰੇ ਮੰਤਰੀਆਂ,ਵਿਧਾਇਕਾਂ ਤੇ ਚੁਣੇ ਗਏ ਨੁਮਾਇੰਦਿਆਂ ਦੀ ਇੱਜ਼ਤ ਕਰਨ ਦੀ ਦਿੱਤੀ ਸਲਾਹ।ਗਲਤ ਕੰਮ ਨਹੀਂ ਹੋਣੇ ਚਾਹੀਦਾ।ਸੀਐੱਮ ਚੰਨੀ ਦਾ ਕਹਿਣਾ ਹੈ ਕਿ ਆਉ ਸਿਸਟਮ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੀਏ।