ਅੱਜ ਮੁਜ਼ੱਫਰਨਗਰ ‘ਚ ਕਿਸਾਨਾਂ ਦੀ ਮਹਾਪੰਚਾਇਤ ‘ਚ ਕਿਸਾਨਾਂ ਦਾ ਹੜ੍ਹ ਉਮੜਿਆ ਹੋਇਆ ਹੈ।ਪੰਜਾਬ, ਹਰਿਆਣਾ ਤੋਂ ਇਲਾਵਾ ਦੇਸ਼ ਦੇ ਕੋਨੇ ਕੋਨੇ ਤੋਂ ਕਿਸਾਨ ਮਹਾਪੰਚਾਇਤ ‘ਚ ਸ਼ਾਮਲ ਹੋਏ।ਇਸ ਦੌਰਾਨ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਵੱਡਾ ਐਲਾਨ ਕੀਤਾ।
ਬੀਤੇ ਦਿਨੀਂ ਹਰਿਆਣਾ ਕਰਨਾਲ ‘ਚ ਕਿਸਾਨਾਂ ‘ਤੇ ਪੁਲਿਸ ਵਲੋਂ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਜਿਸ ‘ਚ ਕਈ ਕਿਸਾਨ ਬੁਰੀ ਤਰ੍ਹਾਂ ਜਖਮੀ ਹੋਏ ਸਨ ਜਿਸ ਦੇ ਵਿਰੋਧ ‘ਚ ਲਾਠੀਚਾਰਜ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਵਿਰੋਧ ‘ਚ ਕਰਨਾਲ ਅਨਾਜ ਮੰਡੀ ‘ਚ ਵੱਡੇ ਪੱਧਰ ‘ਤੇ ਕਿਸਾਨ ਪੰਚਾਇਤ ਕੀਤੀ ਜਾਵੇਗੀ।ਦੱਸਣਯੋਗ ਹੈ ਕਿ 9-10 ਸਤੰਬਰ ਨੂੰ ਲਖਨਊ ‘ਚ ਕਿਸਾਨ ਸਕੱਤਰਾਂ ਦੀ ਵੱਡੀ ਮੀਟਿੰਗ ਹੋਵੇਗੀ ਅਤੇ 15 ਸਤੰਬਰ ਨੂੰ ਜੈਪੁਰ ‘ਚ ਕਿਸਾਨ ਪੰਚਾਇਤ ਕੀਤੀ ਜਾਵੇਗੀ।