ਚੰਡੀਗੜ – ਚਰਚਿਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਪੂਣੇ ਪੁਲਿਸ ਨੇ ਗੁਜਰਾਤ ਦੇ ਕੱਛ ਇਲਾਕੇ ਤੋਂ ਦੋ ਸ਼ਾਰਪ ਸੂਟਰਾਂ ਸੰਤੋਸ ਜਾਧਵ ਤੇ ਨਵਨਾਥ ਸੂਰਜਵੰਸੀ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ । ਪੁਲਿਸ ਅਧਿਕਾਰੀਆਂ ਦੱਸਿਆ ਕਿ ਇਨਾਂ ਦੀ ਗਿ੍ਰਫਤਾਰੀ ਮਹਾਂਕਾਲ ,ਜੋ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਚ ਹੈ,ਉਸ ਕੋਲ ਸਾਰੀ ਜਾਣਕਾਰੀ ਲਈ ਗਈ ਹੈ । ਇਹ ਜਿਕਰਯੋਗ ਹੈ ਕਿ ਪੰਜਾਬ ਅਤੇ ਦਿੱਲੀ ਪੁਲਿਸ ਮੁਤਾਬਕ 8 ਸ਼ਾਰਪ ਸ਼ੂਟਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ, ਪਰ ਸੂਤਰਾਂ ਮੁਤਾਬਕ ਦੱਸਿਆ ਗਿਆ ਹੈ ਕਿ ਇਨਾ ਚ ਕੁਝ ਵਾਰਦਾਤ ਚ ਸ਼ਾਮਲ ਨਹੀ ਸੀ ।
ਹਾਲਾਕਿ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮਾਨਸਾ ਸਿੱਧੂ ਮੂਸੇਵਾਲੇ ਕਤਲ ਕੇਸ ਚ ਦੋ ਦਿਨ ਪਹਿਲਾਂ ਮਾਨਸਾ ਦੀ ਅਦਾਲਤ ਚ 9 ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ,ਜਿਨਾ ਚ ਮੁੱਖ ਤੌਰ ਤੇ ਮੂਸੇਵਾਲੇ ਦੇ ਰੇਕੀ ਕਰਨ ਵਾਲਾ ਸੰਦੀਪ ਸਿੰਘ ਕੇਕੜਾ ਸਮੇਤ ਤਿੰਨ ਹੋਰਾਂ ਦਾ 15 ਜੂਨ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ । ਜੁਡੀਸ਼ਲ ਰਿਮਾਂਡ ਚ ਮਨਪ੍ਰੀਤ ਮੰਨਾਂ,ਚਰਨਜੀਤ ਸਿੰਘ ਚੇਤਨ,ਸਾਰਾਜ ਮਿੰਟੂ,ਮਨਪ੍ਰੀਤ ਭਾਊ ਨੂੰ ਭੇਜਿਆ ਗਿਆ ਹੈ ।