ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਸ਼ੂਟਰਾਂ ਨੂੰ ਗੁਜਰਾਤ ਦੇ ਮੁੰਦਰਾ ਤੋਂ ਪ੍ਰਿਆਵਰਤ ਫੌਜ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ੂਟਰ ਪ੍ਰਿਅਵਰਤ ਦੇ ਨਾਲ ਉਸਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਇਹ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਸਫਲਤਾ ਹੈ।ਦੱਸ ਦੇਈਏ ਕਿ ਸ਼ੂਟਰਾਂ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ।ਸ਼ੂਟਰ ਪ੍ਰਿਆਵਰਤ ਦੇ ਉਸਦਾ ਸਾਥੀ ਕਸ਼ਿਸ਼ ਤੇ ਤੀਜਾ ਕੇਸ਼ਵ ਕੁਮਾਰ ਦੇ ਨਾਲ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਸਾਰੇ ਕਾਤਲ ਹਰਿਆਣਾ ਦੇ ਰਹਿਣ ਵਾਲੇ ਹਨ।26 ਸਾਲਾ ਪ੍ਰਿਯਾਵਰਤ ਫੌਜ਼ੀ ਦਾ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਸੰਪਰਕ ਦੇ ਵਿੱਚ ਸੀ।
ਪ੍ਰਿਆਵਰਤ ਫੌਜ਼ੀ ਦਾ ਪਹਿਲਾਂ ਵੀ ਕਤਲ ਮਾਮਲਿਆਂ ‘ਚ ਨਾਮ ਸ਼ਾਮਿਲ ਹੈ।ਹਰਿਆਣਾ ਦੇ ਝੱਜਰ ਦੇ ਰਹਿਣ ਵਾਲਾ ਸੀ ਕਾਤਲ ਕਸ਼ਿਸ਼ ਮਹਿਜ 24 ਸਾਲ ਉਮਰ।ਸਿੱਧੂ ਮੁੂਸੇਵਾਲਾ ਦਾ ਕਤਲ ਕਰਨ ਵਾਲੇ ਦੋ ਮੁੱਖ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ‘ਤੇ ਪਹਿਲਾਂ ਵੀ ਕਈ ਕਤਲਾਂ ‘ਚ ਨਾਮ ਸ਼ਾਮਿਲ ਹਨ।ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਕਾਨਫਰੰਸ ਕੀਤੀ ਜਾਵੇਗੀ।ਪੁਲਿਸ ਵਲੋਂ ਖੁਲਾਸਾ ਕੀਤਾ ਜਾਵੇਗਾ ਕਿ ਕਾਤਲਾਂ ਨੂੰ ਕਿੱਥੋਂ ਕਿਵੇਂ ਗ੍ਰਿਫਤਾਰ ਕੀਤਾ ਗਿਆ ਹੈ।