ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜ਼ੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਇਹ ਦੋਵੇਂ ਆਪਣੇ ਤੀਜੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ ਦੇ ਮੁੰਦਰਾ ਪੋਰਟ ਦੇ ਨੇੜੇ ਦੇ ਇੱਕ ਨਜ਼ਦੀਕ ਇੱਕ ਕਿਰਾਏ ਦੇ ਮਕਾਨ ‘ਚ ਛਿਪੇ ਸਨ।
ਫੌਜ਼ੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੜੀ ਸਿਸਾਨਾ ਦਾ ਰਹਿਣ ਵਾਲਾ ਹੈ।ਦੂਜੇ ਪਾਸੇ ਪੂਰੀ ਕਤਲ ਮਾਮਲੇ ਦੇ ਮਾਡਿਊਲ ਨੂੰ ਲੀਡ ਕਰ ਰਿਹਾ ਸੀ।ਕੇਸ਼ਵ ਉਰਫ ਕੁਲਦੀਪ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਬੇਰੀ ਦਾ ਰਹਿਣਾ ਵਾਲਾ ਹੈ।
ਉਸਦੇ ਵਿਰੁੱਧ ਝੱਜ਼ਰ ‘ਚ 2021 ‘ਚ ਕਤਲ ਕੇਸ ਦਰਜ ਹੈ।ਕਸ਼ਿਸ਼ ਬਠਿੰਡਾ ਦਾ ਰਹਿਣ ਵਾਲਾ ਹੈ।ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਕਿ ਮੂਸੇਵਾਲਾ ਦੀ ਹੱਤਿਆ ‘ਚ ਕੁਲ 6 ਸ਼ਾਰਪ ਸ਼ੂਟਰ ਸ਼ਾਮਿਲ ਸਨ, ਜੋ ਕੋਰੋਲਾ ਅਤੇ ਬੋਲੈਰੋ ‘ਚ ਸਵਾਰ ਹੋ ਕੇ ਆਏ ਸਨ।ਦਿੱਲੀ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਜੇਕਰ ਹਥਿਆਰ ਫੇਲ ਹੋ ਜਾਂਦੇ ਜਾਂ ਮੌਕੇ ‘ਤੇ ਕੋਈ ਖਤਰਾ ਹੁੰਦਾ ਤਾਂ ਸ਼ਾਰਪ ਸ਼ੂਟਰ ਨੇ ਮੂਸੇਵਾਲਾ ‘ਤੇ ਗ੍ਰੇਨੇਡ ਅਟੈਕ ਦੀ ਵੀ ਪਲਾਨਿੰਗ ਕਰ ਕੇ ਰੱਖੀ ਸੀ।
ਇਸ ਤੋਂ ਇਲਾਵਾ ਸ਼ਾਰਪ ਸ਼ੂਟਰ ਨੇ ਪੁਲਿਸ ਦੀ ਵਰਦੀ ਵੀ ਲੈ ਰੱਖੀ ਸੀ।ਹਾਲਾਂਕਿ, ਨੇਮ ਪਲੇਟ ਨਾ ਹੋਣ ਕਾਰਨ ਉਨਾਂ੍ਹ ਨੇ ਵਰਦੀ ਨਹੀਂ ਪਹਿਨੀ।
ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਇਨ੍ਹਾਂ ਸ਼ਾਰਪ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਕਾਲ ਕਰਕੇ ਕਿਹਾ ਕਿ ਕੰਮ ਹੋ ਗਿਆ।
ਮੰਨੂ ਨੇ ਏਕੇ47 ਨਾਲ ਗੋਲੀ ਚਲਾਈ
ਪਹਿਲਾਂ ਮੋਗਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਨੇ ਮੂਸੇਵਾਲਾ ‘ਤੇ ਅਖ47 ਨਾਲ ਫਾਇਰਿੰਗ ਕੀਤੀ। ਗੋਲੀ ਮੂਸੇਵਾਲਾ ਨੂੰ ਲੱਗੀ। ਮੂਸੇਵਾਲਾ ਦਾ ਥਾਰ ਉੱਥੇ ਹੀ ਰੁਕ ਗਿਆ। ਫਿਰ ਕੋਰੋਲਾ ਤੋਂ ਸ਼ੂਟਰ ਉਤਰੇ ਅਤੇ 4 ਸ਼ੂਟਰ ਬੋਲੇਰੋ ਤੋਂ ਵੀ ਉਤਰੇ। ਸਾਰੇ 6 ਸ਼ਾਰਪ ਸ਼ੂਟਰਾਂ ਨੇ ਫਾਇਰਿੰਗ ਕੀਤੀ। ਜਦੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਹੁਣ ਮੂਸੇਵਾਲਾ ਬਚ ਨਹੀਂ ਸਕੇਗਾ ਤਾਂ ਉਹ ਸਾਰੇ ਭੱਜ ਗਏ।