ਪੰਜਾਬ ‘ਚ ਉਦਯੋਗਪਤੀਆਂ ਦੀ ਇੱਕ ਇਕਾਈ ਨੇ ਇੱਕ ਨਵੀਂ ਰਾਜਨੀਤਿਕ ਪਾਰਟੀ ਦਾ ਗਠਨ ਕਰ ਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਮੁਖ ਗੁਰਨਾਮ ਸਿੰਘ ਚੜੂਨੀ ਨੂੰ 2022 ‘ਚ ਵਿਧਾਨਸਭਾ ਚੋਣਾਂ ‘ਚ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਘੋਸ਼ਿਤ ਕੀਤਾ ਸੀ।ਵਪਾਰੀਆਂ ਵਲੋਂ ‘ਭਾਰਤੀ ਆਰਥਿਕ ਪਾਰਟੀ’ ਨਾਮ ਦੀ ਇਸ ਨਵੀਂ ਪਾਰਟੀ ਨੇ ਕਿਸਾਨਾਂ, ਵਪਾਰੀਆਂ ਅਤੇ ਮਜ਼ਦੂਰਾਂ ਦਾ ਪ੍ਰਤੀਨਿਧੀਤਿਵ ਕਰਨ ਦਾ ਦਾਅਵਾ ਕੀਤਾ ਹੈ।
ਹਰਿਆਣਾ ਦੇ ਕਿਸਾਨ ਨੇਤਾ ਚੜੂਨੀ ਦੀ ਪ੍ਰਧਾਨਗੀ ‘ਚ ਵੱਖ ਵੱਖ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਤਵ ਨੇ ਮੁਲਾਕਾਤ ਕਰਕੇ ਨਵੀਂ ਪਾਰਟੀ ਦੀ ਸ਼ੁਰੂਆਤ ਕੀਤੀ ਸੀ।ਜਿਸ ‘ਤੇ ਅੱਜ ਗੁਰਨਾਮ ਸਿੰਘ ਚੜੂਨੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਉਨਾਂ੍ਹ ਨੇ ਕਦੇ ਨਹੀਂ ਕਿਹਾ ਕਿ ਉਹ ਪੰਜਾਬ ‘ਚ ਚੋਣਾਂ ਲੜਨਗੇ।
ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਇਹ ਅਫਵਾਹ ਫੈਲੀ ਹੈ ਕਿ ਮੈਂ ਉਦਯੋਗਪਤੀਆਂ ਦੇ ਨਾਲ ਮਿਲ ਕੇ ਪਾਰਟੀ ਬਣਾ ਲਈ ਹੈ, ਉਨਾਂ੍ਹ ਕਿਹਾ ਕਿ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਨਾਂ ਤਾਂ ਅਸੀਂ ਕੋਈ ਪਾਰਟੀ ਬਣਾਈ ਹੈ ਅਤੇ ਨਾਂ ਹੀ ਕਿਸੇ ਪਾਰਟੀ ‘ਚ ਸ਼ਾਮਲ ਹੋਏ ਹਾਂ।ਉਦਯੋਗਪਤੀਆਂ ਵਲੋਂ ਮੈਨੂੰ ਇਕ ਸੈਮੀਨਾਰ ਲਈ ਬੁਲਾਇਆ ਸੀ ਅਤੇ ਕਿਹਾ ਸੀ ਕਿ ‘ਮਿਸ਼ਨ ਪੰਜਾਬ’ ‘ਚ ਅਸੀਂ ਤੁਹਾਡਾ ਸਮਰਥਨ ਕਰਾਂਗੇ।