ਗੁਜਰਾਤ ਟਾਈਟਨਜ਼ ਦੇ ਉਪ ਕਪਤਾਨ ਅਤੇ ਸਪਿਨ ਜਾਦੂਗਰ ਰਾਸ਼ਿਦ ਖਾਨ ਨੇ ਕਿਹਾ ਹੈ ਕਿ ਉਹ ਆਪਣੀ ਬੱਲੇਬਾਜ਼ੀ ‘ਤੇ ਲਗਾਤਾਰ ਮਿਹਨਤ ਕਰ ਰਿਹਾ ਹੈ। ਅਫਗਾਨਿਸਤਾਨ ਲਈ ਵਨਡੇ ਕ੍ਰਿਕਟ ‘ਚ 1000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਰਾਸ਼ਿਦ 4-5ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ।
ਰਾਸ਼ਿਦ ਤੋਂ ਦੈਨਿਕ ਭਾਸਕਰ ਨੇ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਲੈ ਕੇ ਸਵਾਲ ਕੀਤੇ ਸਨ। ਇਸ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ ਕਿ ਟੀ-20 ਮੈਚਾਂ ‘ਚ ਉਸ ਨੂੰ ਆਖਰੀ ਸਮੇਂ ‘ਚ 5-6 ਗੇਂਦਾਂ ਲੱਗ ਜਾਂਦੀਆਂ ਹਨ ਅਤੇ ਹਰ ਗੇਂਦ ‘ਤੇ ਵੱਡੇ ਸ਼ਾਟ ਲਗਾਉਣੇ ਪੈਂਦੇ ਹਨ। ਅਜਿਹੇ ‘ਚ ਕਈ ਵਾਰ ਉਹ ਸਫਲ ਹੁੰਦਾ ਹੈ ਜਾਂ ਕਈ ਵਾਰ ਦੌੜਾਂ ਨਹੀਂ ਬਣਾ ਪਾਉਂਦਾ।
ਰਾਸ਼ਿਦ ਨੇ ਅੱਗੇ ਕਿਹਾ- ਜਦੋਂ ਮੈਂ ਵਨਡੇ ਕ੍ਰਿਕਟ ‘ਚ ਅਫਗਾਨਿਸਤਾਨ ਟੀਮ ਲਈ ਬੱਲੇਬਾਜ਼ੀ ਕਰਨ ਜਾਂਦਾ ਹਾਂ ਤਾਂ ਲਗਭਗ 15 ਓਵਰ ਬਾਕੀ ਹੁੰਦੇ ਹਨ। ਅਜਿਹੇ ‘ਚ ਮੈਂ ਉੱਥੇ ਖੁੱਲ੍ਹ ਕੇ ਖੇਡ ਸਕਦਾ ਹਾਂ ਅਤੇ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਵੀ ਮੈਂ ਮੈਚ ਜਿੱਤ ਸਕਦਾ ਹਾਂ । ਰਾਸ਼ਿਦ ਨੇ ਦੱਸਿਆ ਕਿ ਉਹ ਆਉਣ ਵਾਲੇ ਸਾਲਾਂ ‘ਚ ਟੀ-20 ਕ੍ਰਿਕਟ ‘ਚ ਨੰਬਰ 4 ਅਤੇ 5ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਟੀਮ ਨੂੰ ਮੈਚ ਜਿੱਤਣ ‘ਚ ਮਦਦ ਮਿਲ ਸਕੇ।