ਸੋਨੀਆ ਗਾਂਧੀ ਅਤੇ ਹਾਈ ਕਮਾਨ ਵਲੋਂ ਜੋ ਫੈਸਲਾ ਲਿਆ ਉਹ ਸਵੀਕਾਰ ਕਰਦੇ ਹਨ ਅਤੇ ਜਦੋਂ ਅਸੀਂ ਨੇਤਾ ਚੁਣਨ ਲਈ ਵੋਟ ਪਾਉਣ ਲਈ ਕਿਹਾ ਸੀ ਤਾਂ ਅਸੀਂ ਕਿਹਾ ਸੀ ਕਿ ਜਿਸ ਨੂੰ ਸੋਨੀਆ ਗਾਂਧੀ ਵੋਟ ਕਰਨਗੇ ਉਥੇ ਹੀ ਸਾਡੀ ਵੋਟ ਹੈ।ਉਸ ਤੋਂ ਪਹਿਲਾਂ ਕੈਪਟਨ ਨੇ ਜੋ ਲੀਡਰ ਬਣਾਇਆ ਉਸਨੂੰ ਅਸੀਂ ਸਵੀਕਾਰ ਕੀਤਾ।
ਹਾਈਕਮਾਨ ਨੇ ਜੋ ਹੁਕਮ ਕੀਤਾ ੳਸਨੂੰ ਅਸੀਂ ਮੰਨਿਆ ਹੈ।ਮੈਨੂੰ 22 ਅਪ੍ਰੈਲ ਨੂੰ ਮੰਤਰੀ ਬਣਾਇਆ ਗਿਆ ਸੀ ਜਿਸ ਤੋਂ ਪਹਿਲਾਂ ਲੇਬਰ ਵਿਭਾਗ ਸੀ।ਜਦੋਂ ਮੈਂ ਵਿਭਾਗ ਸੰਭਾਲਿਆ ਸੀ ਪਸ਼ੂਪਾਲਨ ਤਾਂ ਅਸੀਂ ਦੇਖਿਆ ਸੀ ਕਿ ਮੈਂ ਕਿਸਾਨੀ ਨਾਲ ਜੁੜਿਆ ਹੋਣ ਦੇ ਚਲਦਿਆਂ ਕੰਮ ਕੀਤਾ ਅਤੇ 1981 ‘ਚ ਮੋਹਾਲੀ ਆਇਆ ਸੀ।
ਮੇਰੇ ਪਿੰਡ ਜਾ ਕੇ ਦੇਖਿਆ ਸੀ ਕਿ ਸਮੱਸਿਆਵਾਂ ਹਨ।2019 ‘ਚ ਮੈਨੂੰ ਸਿਹਤ ਵਿਭਾਗ ਦਿੱਤਾ ਜੋ ਮੇਰੇ ਲਈ ਵੱਡੀ ਚੁਣੌਤੀ ਸੀ ਅਤੇ ਮੇਰਾ ਕੱਦ ਵੀ ਨਹੀਂ ਸੀ ਜਿੰਨੀ ਵੱਡੀ ਜਿੰਮੇਵਾਰੀ ਦਿੱਤੀ ਗਈ।ਅੱਜ ਪੰਜਾਬ ਦੇ ਹਾਲਾਤ ਦੇਖ ਲਏ ਜਿਸ ‘ਚ 5600 ਲੋਕ ਮੈਂ ਭਰਤੀ ਕੀਤੇ 17ਹਜ਼ਾਰ ਰੈਗੂਲਰ ਅਤੇ 8 ਹਜ਼ਾਰ ਲੋਕ ਕਾਂਟ੍ਰੈਕਟ ‘ਤੇ ਭਰਤੀ ਕੀਤੇ।
ਬਲਬੀਰ ਸਿੱਧੂ ਨੇ ਆਪਣੇ ਕਾਰਜਕਾਲ ਦੀ ਪ੍ਰਾਪਤੀ ਦੱਸਦੇ ਹੋਏ ਕਿਹਾ ਕਿ ਕੋੋਰੋਨਾ ‘ਚ ਰਾਤ ਦਿਨ ਇਕ ਕਰਕੇ ਮੈਂ ਡਾਕਟਰਾਂ ਦੀ ਮਦਦ ਨਾਲ ਲੋਕਾਂ ਨੂੰ ਸੁਵਿਧਾ ਦਿੱਤੀਆਂ ਇਥੋਂ ਤਕ ਕਿ ਘਰ ਦੇ ਲੋਕ ਵੀ ਹੱਥ ਪਿੱਛੇ ਖਿੱਚ ਗਏ ਜਿਸ ‘ਚ ਮੈਂ ਖੁਦ ਸ਼ਾਮਿਲ ਹੋ ਕੇ ਅੰਤਿਮ ਸੰਸਕਾਰ ਕੀਤੇ।ਅੱਜ ਮਿਹਨਤ ਨਾਲ ਅਸੀਂ ਬਿਮਾਰੀ ਨੂੰ ਕੰਟਰੋਲ ਕੀਤਾ।ਪੀਐਮ ਦੁਆਰਾ ਮੇਰੇ ਕੰਮ ਦੀ ਸ਼ਲਾਘਾ ਕੀਤੀ ਗਈ, ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ, ਮੇਰਾ ਨਾਮ ਲੈ ਕੇ ਵੀ ਮੇਰੀ ਪ੍ਰਸ਼ੰਸਾ ਕੀਤੀ ਗਈ, ਜਿਸ ਵਿੱਚ ਮੈਂ ਖੁਦ ਬਿਮਾਰੀ ਦੇ ਕਾਰਨ ਸਕਾਰਾਤਮਕ ਹੋ ਗਿਆ, ਜਿਸ ਵਿੱਚ ਪੂਰਾ ਪਰਿਵਾਰ ਸ਼ਾਮਲ ਸੀ।