ਪੰਜਾਬ ਕਾਂਗਰਸ ਦੇ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਕਲੇਸ਼ ਦੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ।ਅਸਤੀਫ਼ਾ ਦੇਣ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਫ਼ੋਨ ‘ਤੇ ਗੱਲ ਕੀਤੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਨੂੰ ‘ਆਈ ਐਮ ਸੌਰੀ ਅਮਰਿੰਦਰ’ (ਮੈਨੂੰ ਮਾਫ ਕਰਨਾ ਅਮਰਿੰਦਰ) ਕਿਹਾ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਸਵੇਰੇ ਕਾਲ ਕੀਤੀ ਸੀ। ਮੈਂ ਉਸ ਸਮੇਂ ਉੱਥੇ ਨਹੀਂ ਸੀ। ਜਦੋਂ ਮੈਂ ਵਾਪਸ ਆਇਆ, ਮੈਂ ਆਪਣੇ ਫੋਨ ’ਤੇ ਸੋਨੀਆ ਗਾਂਧੀ ਦੀ ਮਿਸਡ ਕਾਲ ਵੇਖੀ। ਜਦੋਂ ਮੈਂ ਉਨ੍ਹਾਂ ਨੂੰ ਕਾਲ ਕੀਤੀ, ਤਾਂ ਉਨ੍ਹਾਂ ਨੇ ਫੋਨ ਚੁੱਕਿਆ। ਮੈਂ ਉਨ੍ਹਾਂ ਨੂੰ ਪੁੱਛਿਆ ‘ਮੈਮ ਇਹ ਸੀਐਲਪੀ ਦਾ ਕੀ ਹੋ ਰਿਹਾ ਹੈ। ਮੈਨੂੰ ਲੱਗ ਰਿਹਾ ਹੈ ਕਿ ਮੇਰੇ ਲਈ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਸਹੀ ਹੋਵੇਗਾ।’’
ਇਸ ਦੇ ਜਵਾਬ ਵਿੱਚ ਸੋਨੀਆ ਗਾਂਧੀ ਨੇ ਕਿਹਾ, ਠੀਕ ਹੈ, ਤੁਸੀਂ ਅਸਤੀਫਾ ਦੇ ਸਕਦੇ ਹੋ। ਉਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੌਰੀ ਅਮਰਿੰਦਰ। ਇਸ ਦੇ ਜਵਾਬ ਵਿੱਚ ਮੈਂ ਉਨ੍ਹਾਂ ਨੂੰ ਕਿਹਾ, ਦੈਟਸ ਫ਼ਾਈਨ, ਦੈਟਸ ਓਕੇ ਹੈ।
'I am sorry Amarinder', said Congress President Sonia Gandhi after I spoke with her over my resignation, this morning: Amarinder Singh after resigning as Punjab Chief Minister pic.twitter.com/ESYXKPOHJO
— ANI (@ANI) September 18, 2021