ਨਵੀਂ ਦਿੱਲੀ : ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਸਾਨਾਂ ‘ਤੇ ਮੋਗਾ ‘ਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਇਸ ਨੂੰ ਨਿੰਦਣਯੋਗ ਦੱਸਿਆ। ਲਾਠੀਚਾਰਜ ਦੇ ਇਸ ਮਾਮਲੇ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਸੁਖਬੀਰ ਬਾਦਲ ਤੇ ਮੁਖ ਮੰਤਰੀ ਕੈਪਟਨ ‘ਤੇ ਨਿਸ਼ਾਨੇ ਸਾਧੇ।
Brutal attack by police on farmers in Moga is unpardonable. Eerie silence of Sukhbir Badal, against whom the farmers were protesting and CM Captain Amarinder, to whom the police reports to, further vindicates that both of them are as much anti-farmers as BJP govt in centre. https://t.co/yrfyR9ElJt
— Manish Sisodia (@msisodia) September 3, 2021
ਮੋਗਾ ‘ਚ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ। ਇਸ ਮਾਮਲੇ ‘ਤੇ ਮਨੀਸ਼ ਸਿਸੋਦੀਆ ਨੇ ਟਵੀਟ ਕਰ ਆਪਣੀ ਪ੍ਰਤੀਕੀਰਿਆ ਦਿੱਤੀ ਹੈ।
ਸਿਸੋਦੀਆ ਨੇ ਟਵੀਟ ‘ਚ ਲਿਖਿਆ, ” ਮੋਗਾ ‘ਚ ਕਿਸਾਨਾਂ ‘ਤੇ ਪੁਲਿਸ ਵੱਲੋਂ ਬੇਰਿਹਮੀ ਨਾਲ ਕੀਤਾ ਹਮਲਾ ਨਿੰਦਣਯੋਗ ਹੈ। ਸੁਖਬੀਰ ਬਾਦਲ ਦੀ ਭਿਆਨਕ ਚੁੱਪੀ, ਜਿਨ੍ਹਾਂ ਦੇ ਖਿਲਾਫ ਕਿਸਾਨ ਵਿਰੋਧ ਕਰ ਰਹੇ ਸਤੇ ਮੁਖ ਮੰਤਰੀ ਕੈਪਟਨ ਅਮਰਿੰਦਰ, ਜਿਨ੍ਹਾਂ ਨੂੰ ਪੁਲਿਸ ਨੇ ਰਿਪੋਰਟ ਦਿੱਤੀ, ਇਸ ਤੋਂ ਬਾਅਦ ਜੋ ਹੋਇਆ ਇਹ ਸਾਬਿਤ ਹੁੰਦਾ ਹੈ ਕਿ ਦੋਵੇਂ ਹੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ, ਕੇਂਦਰ ਦੀ ਭਾਜਪਾ ਸਰਕਾਰ ਵਾਂਗ ਹੀ ਕਿਸਾਨ ਵਿਰੋਧੀ ਹਨ। “