ਪੰਜਾਬ ‘ਚ ਕਿਸਾਨ ਅੰਦੋਲਨ ਨਾ ਕਰਨ ਦੇ ਬਿਆਨ ‘ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਘਿਰ ਗਏ ਹਨ।ਕੈਪਟਨ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਆਪਣੇ ਸੂਬੇ ਦੇ ਬਜਾਏ ਹਰਿਆਣਾ ਅਤੇ ਦਿੱਲੀ ਜਾ ਕੇ ਅੰਦੋਲਨ ਕਰਨ।
ਇਸ ਨੂੰ ਲੈ ਹੁਣ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਦੇ ਵਿਰੋਧੀ ਦਲ ਉਨਾਂ੍ਹ ਨੂੰ ਘੇਰਨ ‘ਚ ਜੁਟੇ ਹਨ।ਇੱਕ ਪਾਸੇ ਪੰਜਾਬ ‘ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਦਾ ਇਹ ਘਟੀਆ ਬਿਆਨ ਹੈ।ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਗੋਡੇ ਟੇਕ ਦਿੱਤੇ ਹਨ, ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਬੋਲੀ ਬੋਲ ਰਹੇ ਹਨ।
ਦੂਜੇ ਪਾਸੇ ਹਰਿਆਣਾ ਦੇ ਗ੍ਰਹਿਮੰਤਰੀ ਅਨਿਲ ਵਿਜ ਨੇ ਫਿਰ ਹਮਲਾ ਬੋਲਿਆ ਕਿ ਕਿਸਾਨ ਅੰਦੋਲਨ ਨੂੰ ਖੜ੍ਹਾ ਕਰਨ ਅਤੇ ਹੁਣ ਤਕ ਜ਼ਿੰਦਾ ਰੱਖਣ ਪਿੱਛੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੈ।ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਕਿਸਾਨਾਂ ‘ਤੇ ਪੰਜਾਬ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾ ਦਿੱਤਾ।
ਮੁੱਖ ਮੰਤਰੀ ਆਪਣੇ ਹੀ ਸੂਬੇ ਦੇ ਕਿਸਾਨਾਂ ਨੂੰ ਕਹਿ ਦਿੱਤਾ ਕਿ ਪੰਜਾਬ ਛੱਡ ਦਿੱਲੀ ਚਲੇ ਜਾਉ।ਹਰਸਿਮਰਤ ਕੌਰ ਨੇ ਇਸ ਨੂੰ ਘਟੀਆ ਬਿਆਨ ਦਸਿਆ ਹੈ।13 ਮਹੀਨੇ ਕਿਸਾਨ ਹਨ੍ਹੇਰੀ, ਤੂਫਾਨ, ਸਰਦੀ ਗਰਮੀ ਦੇ ਦੌਰਾਨ ਦਿੱਲੀ ਬਾਰਡਰ ‘ਤੇ ਬੈਠੇ ਹਨ।ਨਾ ਕੈਪਟਨ ਨੇ ਕਿਸਾਨਾਂ ਦੇ ਨਾਲ ਜਾ ਕੇ ਬੈਠੇ ਅਤੇ ਨਾ ਹੀ ਕੇਂਦਰ ‘ਤੇ ਦਬਾਅ ਪਾਉਣ ਗਏ।