ਉੱਤਰ-ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਕਿਸਾਨਾਂ ‘ਤੇ ਗੱਡੀ ਚੜਾਉਣ ਦੇ ਮਾਮਲੇ ‘ਚ ਯੂ.ਪੀ ‘ਚ ਸਿਆਸਤ ਗਰਮਾਈ ਹੋਈ ਹੈ।ਕਾਂਗਰਸ ਅਤੇ ਵਿਰੋਧੀ ਪਾਰਟੀਆਂ ਮੋਦੀ ਸਰਕਾਰ ‘ਤੇ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਹਨ।ਕਾਂਗਰਸ ਦੀ ਮੰਗ ਹੈ ਕਿ ਲਖੀਮਪੁਰ ਖੀਰੀ ‘ਚ ਕਿਸਾਨਾਂ ਦੀ ਮੌਤ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰ ਕੇ ਉਨਾਂ੍ਹ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਜਾਵੇ।
इस मंत्री को बर्खास्त ना करके भाजपा न्याय की प्रक्रिया में बाधा डाल रही है।
केंद्र सरकार ना तो किसानों की परवाह करती है, ना ही हत्या के शिकार भाजपा कार्यकर्ताओं की।#KisanKoNyayDo
— Rahul Gandhi (@RahulGandhi) October 11, 2021
ਇਸ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੰਤਰੀ ਨੂੰ ਬਰਖਾਸਤ ਨਾ ਕਰਕੇ ਭਾਜਪਾ ਸਰਕਾਰ ਨਿਆਂ ਦੀ ਪ੍ਰਕ੍ਰਿਆ ‘ਚ ਰੁਕਾਵਟ ਪਾ ਰਹੀ ਹੈ।ਕੇਂਦਰ ਸਰਕਰ ਨਾ ਤਾਂ ਕਿਸਾਨਾਂ ਦੀ ਪ੍ਰਵਾਹ ਕਰਦੀ ਹੈ, ਨਾ ਹੀ ਹੱਤਿਆ ਦੇ ਸ਼ਿਕਾਰ ਭਾਜਪਾ ਵਰਕਰਾਂ ਦੀ।