ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਡੇ-ਵੱਡੇ ਦਾਅਵੇ ਕਰ ਰਹੇ ਹਨ | ਕੇਜਰੀਵਾਲ ਨੇ ਬੀਤੇ ਦਿਨੀ ਅੰਮ੍ਰਿਤਸਰ ਪਹੁੰਚ ਕੇ ਪੰਜਾਬ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਦਾਅਵਾ ਕੀਤਾ ਸੀ ਜਿਸ ਤੋਂ ਬਾਅਦ ਵਿਰੋੇਧੀ ਪਾਰਟੀਆਂ ਨੇ ਇਸ ਗੱਲ ‘ਤੇ ਕਈ ਸਵਾਲ ਖੜੇ ਕੀਤੇ | ਹੁਣ ਕੇਜਰੀਵਾਲ ਨੇ ਉਤਰਾਖੰਡ ਦੀ ਆਪਣੀ ਫੇਰੀ ਤੋਂ ਇਕ ਦਿਨ ਪਹਿਲਾਂ ਸਵਾਲ ਕੀਤਾ ਕਿ ਬਿਜਲੀ ਪੈਦਾ ਕਰਨ ਵਾਲੇ ਇਸ ਪਹਾੜੀ ਰਾਜ ਦੇ ਲੋਕਾਂ ਨੂੰ ਰਾਸ਼ਟਰੀ ਰਾਜਧਾਨੀ ਵਾਂਗ ਮੁਫ਼ਤ ਬਿਜਲੀ ਕਿਉਂ ਨਹੀਂ ਮਿਲ ਸਕਦੀ।
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਐਤਵਾਰ ਨੂੰ ਦੇਹਰਾਦੂਨ ਜਾਣਗੇ। ਉੱਤਰਾਖੰਡ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਰਾਜ ਵਿਚ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ,“ਉਤਰਾਖੰਡ ਬਿਜਲੀ ਪੈਦਾ ਕਰਦਾ ਹੈ ਅਤੇ ਦੂਜੇ ਰਾਜਾਂ ਨੂੰ ਵੀ ਵੇਚਦਾ ਹੈ। ਫਿਰ ਉਤਰਾਖੰਡ ਦੇ ਲੋਕਾਂ ਲਈ ਬਿਜਲੀ ਇੰਨੀ ਮਹਿੰਗੀ ਕਿਉਂ ਹੈ? ਦਿੱਲੀ ਬਿਜਲੀ ਪੈਦਾ ਨਹੀਂ ਕਰਦਾ ਅਤੇ ਦੂਜੇ ਰਾਜਾਂ ਤੋਂ ਖਰੀਦਦਾ ਹੈ ਅਤੇ ਫਿਰ ਵੀ ਦਿੱਲੀ ਵਿਚ ਬਿਜਲੀ ਮੁਫਤ ਹੈ। ਕੀ ਉਤਰਾਖੰਡ ਦੇ ਲੋਕਾਂ ਨੂੰ ਮੁਫਤ ਬਿਜਲੀ ਨਹੀਂ ਮਿਲਣੀ ਚਾਹੀਦੀ? ਕੱਲ੍ਹ ਦੇਹਰਾਦੂਨ ਵਿੱਚ ਮਿਲਦੇ ਹਾਂ।”