ਭਾਰਤੀਆਂ ਨੂੰ ਘਰ ਲਿਆਉਣ ਲਈ ਏਅਰ ਇੰਡੀਆ ਦਾ ਜਹਾਜ਼ ਬੁਖਾਰੇਸਟ ਪਹੁੰਚਿਆ ਹੈ, ਇਹ ਜਹਾਜ਼ ਅੱਜ ਸਵੇਰੇ ਮੁੰਬਈ ਤੋਂ ਰਵਾਨਾ ਹੋਇਆ। ਬੁਖਾਰੇਸਟ ਤੋਂ ਭਾਰਤੀਆਂ ਨੂੰ ਏਅਰਲਿਫਟ ਕਰਨ ਤੋਂ ਬਾਅਦ, ਇਹ ਜਹਾਜ਼ ਵਾਪਸ ਮੁੰਬਈ ਲਈ ਉਡਾਣ ਭਰੇਗਾ। ਇਹ ਜਹਾਜ਼ ਬੋਇੰਗ 787 ਹੈ ਅਤੇ ਇਸ ਵਿਚ 250 ਤੋਂ ਵੱਧ ਯਾਤਰੀ ਸਵਾਰ ਹੋ ਸਕਦੇ ਹਨ।
ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ ਨੰਬਰ AI1943 ਨੇ ਸਵੇਰੇ 3.40 ਵਜੇ ਮੁੰਬਈ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਦੇ ਕਰੀਬ ਬੁਖਾਰੇਸਟ ਹਵਾਈ ਅੱਡੇ ‘ਤੇ ਪਹੁੰਚਿਆ।
ਉਨ੍ਹਾਂ ਕਿਹਾ ਕਿ ਜੋ ਵੀ ਭਾਰਤੀ ਨਾਗਰਿਕ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ ‘ਤੇ ਪਹੁੰਚੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖਾਰੇਸਟ ਲੈ ਜਾਣਗੇ ਤਾਂ ਜੋ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਘਰ ਲਿਆਂਦਾ ਜਾ ਸਕੇ। ਏਅਰ ਇੰਡੀਆ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਘਰ ਲਿਆਉਣ ਲਈ ਸ਼ਨੀਵਾਰ ਨੂੰ ਬੁਖਾਰੇਸਟ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਲਈ ਹੋਰ ਉਡਾਣਾਂ ਚਲਾਏਗੀ।