ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਫੌਜੀ ਕਾਰਵਾਈ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਰੂਸ ਯੂਕਰੇਨ ਖ਼ਿਲਾਫ਼ ਹੋਰ ਹਮਲਾਵਰ ਹੋ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਰੂਸੀ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਯੂਕਰੇਨ ਦੇ ਫੌਜੀ ਅਤੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ।
ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸਨੇ ਲੁਹਾਨਸਕ ਖੇਤਰ ਵਿੱਚ ਪੰਜ ਰੂਸੀ ਜਹਾਜ਼ਾਂ ਅਤੇ ਇੱਕ ਰੂਸੀ ਹੈਲੀਕਾਪਟਰ ਨੂੰ ਗੋਲੀ ਮਾਰ ਦਿੱਤੀ ਹੈ। ਨਿਊਜ਼ ਏਜੰਸੀ ਰਾਈਟਰਜ਼ ਨੇ ਇਹ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ ਰੂਸੀ ਹਮਲਿਆਂ ਦਰਮਿਆਨ ਯੂਕਰੇਨ ਵਿੱਚ ‘ਮਾਰਸ਼ਲ ਲਾਅ’ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਵਧਾਨੀ ਦੇ ਤੌਰ ‘ਤੇ ਕੀਵ ਏਅਰਪੋਰਟ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਾਜਧਾਨੀ ਕੀਵ ਸਮੇਤ ਕਈ ਥਾਵਾਂ ‘ਤੇ ਧਮਾਕੇ ਹੋ ਰਹੇ ਹਨ।