ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੂਬੇ ‘ਚ ਆ ਕੇ ਲੋਕ-ਲੁਭਾਊ ਵਾਅਦੇ ਕਰਨ ਵਾਲੇ ਆਗੂਆਂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਯੂਪੀਏ ਸਰਕਾਰ ਨੇ ਅਰਥਚਾਰੇ ਨੂੰ ਬਦਲਣ ਲਈ ਕਈ ਨੀਤੀਆਂ ਅਪਣਾਈਆਂ। ਅੱਜ ਪੰਜਾਬ ਦੀ ਆਰਥਿਕਤਾ ਵਿੱਚ ਢਾਂਚਾਗਤ ਤਬਦੀਲੀ ਦੀ ਲੋੜ ਹੈ। ਸੱਚੇ ਲੀਡਰ ਸਿਰਫ਼ ਲਾਲੀਪੌਪ ਹੀ ਨਹੀਂ ਦਿੰਦੇ।
UPA Govt formulated policies to transform India's society & economy. Today Punjab needs policy based structural transformation of its economy, People won't fall prey to populist "schemes" without any backing of Policy framework, defined budget allocations & implementation metrics
— Navjot Singh Sidhu (@sherryontopp) November 24, 2021
ਉਸ ਨੇ ਕਿਹਾ ਕਿ ਕ੍ਰੈਡਿਟ ਗੇਮ ਜ਼ਿਆਦਾ ਦੇਰ ਨਹੀਂ ਚੱਲਦੀ। ਉਹ ਸਮਾਜ ‘ਤੇ ਕਰਜ਼ੇ ਦਾ ਹੋਰ ਬੋਝ ਪਾ ਦਿੰਦੇ ਹਨ ਅਤੇ ਆਰਥਿਕ ਵਿਕਾਸ ਨੂੰ ਦਬਾਉਂਦੇ ਹਨ। ਪੰਜਾਬ ਨੂੰ ਨੀਤੀ ਅਧਾਰਤ ਮੁਕਤੀ ਦੀ ਲੋੜ ਹੈ ਅਤੇ ਜਲਦੀ ਹੀ ਹਰ ਪੰਜਾਬੀ ਓਨਾ ਹੀ ਅਮੀਰ ਅਤੇ ਖੁਸ਼ਹਾਲ ਹੋ ਜਾਵੇਗਾ ਜਿੰਨਾ ਅਸੀਂ ਪਹਿਲੇ ਸਮਿਆਂ ਵਿੱਚ ਸੀ। ਪੰਜਾਬ ਮਾਡਲ ਅੱਗੇ ਵਧਣ ਦਾ ਰਾਹ ਹੈ।
Will bring solid "policy based" Punjab model. Give redemption from monopolies formed by Badals, such as Cable mafia. SOPs will empty state-treasure and kill livelihoods but does nothing to truly uplift the poor and eradicate tyranny of Multiple Systems Operator such as FastWay
— Navjot Singh Sidhu (@sherryontopp) November 24, 2021