ਕੋਰੋਨਾ ਦੇ ਵੱਧ ਰਹੇ ਕਹਿਰ ਦੇ ਵਿਚਕਾਰ ਦੇਸ਼ ਵਿੱਚ ਕਾਲੀ ਅਤੇ ਚਿੱਟੀ ਫੰਗਸ ਤੋਂ ਬਾਅਦ ਹੁਣ ਪੀਲੀ ਫੰਗਸ ਨੇ ਦਸਤਕ ਦੇ ਦਿੱਤੀ ਹੈ। ਐੱਨਸੀਆਰ ਦੇ ਗਾਜ਼ੀਆਬਾਦ ਵਿੱਚ ਪੀਲੀ ਫੰਗਸ ਦਾ ਪਹਿਲਾਂ ਮਾਮਲਾ ਦੇਖਣ ਨੂੰ ਮਿਿਲਆ। 34 ਸਾਲ ਦੀ ਉਮਰ ਦੀ ਮਰੀਜ਼ ‘ਚ ਪੀਲੀ ਫੰਗਸ ਪਾਈ ਗਈ ਹੈ ਤੇ ਉਹ ਕਰੋਨਾ ਤੋਂ ਪੀੜਤ ਵੀ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਉਹ ਸ਼ੂਗਰ ਤੋਂ ਵੀ ਪੀੜਤ ਹੈ। ਜਿਵੇਂ-ਜਿਵੇਂ ਫੰਗਸ ਦਾ ਪ੍ਰਭਾਵ ਵਧਦਾ ਜਾਂਦਾ ਹੈ, ਮਰੀਜ਼ ਦਾ ਭਾਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਕਾਫ਼ੀ ਘਾਤਕ ਹੋ ਜਾਂਦਾ ਹੈ। ਜੇ ਇਸ ਸਮੇਂ ਦੌਰਾਨ ਕਿਸੇ ਨੂੰ ਜ਼ਖ਼ਮ ਹੁੰਦਾ ਹੈ ਤਾਂ ਉਸ ਵਿਚੋਂ ਪਸ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਜ਼ਖ਼ਮ ਬਹੁਤ ਹੌਲੀ ਠੀਕ ਹੁੰਦਾ ਹੈ। ਇਸ ਸਮੇਂ ਦੇ ਦੌਰਾਨ, ਰੋਗੀ ਦੀਆਂ ਅੱਖਾਂ ਧਸ ਜਾਂਦੀਆਂ ਹਨ ਅਤੇ ਕਈ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।
ਪੀਲੀ ਫੰਗਸ, ਕਾਲੀ ਅਤੇ ਚਿੱਟੀ ਫੰਗਸ ਨਾਲੋਂ ਵੀ ਵੱਧ ਖ਼ਤਰਨਾਕ ਹੈ। ਪੀਲੀ ਫੰਗਸ ਪਹਿਲਾਂ ਸਰੀਰ ਨੂੰ ਅੰਦਰੋਂ ਕਮਜ਼ੋਰ ਕਰ ਦਿੰਦੀ ਹੈ। ਪੀਲੀ ਫੰਗਸ ਦੇ ਲੱਛਣ ਨੇ ਕਿ ਪੀੜਤ ਮਰੀਜ਼ ਨੂੰ ਸੁਸਤੀ ਰਹਿੰਦੀ ਹੈ, ਭੱਖ ਘੱਟ ਲੱਗਦੀ ਹੈ ਜਾਂ ਫਿਰ ਪੂਰੀ ਤਰ੍ਹਾਂ ਭੁੱਖ ਖਤਮ ਹੋਣ ਜਾਂਦੀ ਹੈ। ਜੇ ਕੋਈ ਮਰੀਜ਼ ਲੰਬੇ ਸਮੇਂ ਤੋਂ ਸੁਸਤੀ ਮਹਿਸੂਸ ਕਰ ਰਿਹਾ ਹੈ, ਘੱਟ ਭੁੱਖ ਮਹਿਸੂਸ ਕਰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।